ਨੈਸ਼ਨਲ ਟਾਈਮਜ਼ ਬਿਊਰੋ :- ਬਰਸਾਤਾਂ ਕਾਰਨ ਪੰਜਾਬ ਦੀਆਂ ਵੱਖ-ਵੱਖ ਨਦੀਆਂ ‘ਚ ਪਾਣੀ ਦੀ ਆਮਦ ਵਧਣ ਲੱਗੀ ਹੈ। ਇਸੇ ਕੜੀ ਚ ਬਿਆਸ ਦਰਿਆ ‘ਚ ਵੀ ਪਾਣੀ ਦਾ ਪੱਧਰ ਲਗਾਤਾਰ ਉੱਪਰ ਚੜ੍ਹ ਰਿਹਾ ਹੈ। ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਸਹਿਦੇਵ ਕੁਮਾਰ ਨੇ ਦੱਸਿਆ ਕਿ 28 ਜੁਲਾਈ ਦੀ ਤੜਕਸਾਰ ਤੋਂ ਲੈ ਕੇ 29 ਜੁਲਾਈ ਦੀ ਸਵੇਰ 6 ਵਜੇ ਤੱਕ ਬਿਆਸ ਦਰਿਆ ਵਿੱਚ ਪਾਣੀ ਲਗਭਗ 14 ਹਜ਼ਾਰ ਕਿਊਸਿਕ ਵਧ ਗਿਆ ਹੈ।
ਉਹਨਾਂ ਅਨੁਸਾਰ ਕੱਲ ਸਵੇਰੇ ਬਿਆਸ ਦਰਿਆ ਦਾ ਪਾਣੀ ਪੱਧਰ 735.10 ਗੇਜ ਸੀ, ਜਦ ਕਿ ਪਾਣੀ ਦਾ ਡਿਸਚਾਰਜ ਕਰੀਬ 29 ਹਜ਼ਾਰ ਕਿਊਸਿਕ ਸੀ। ਪਰ ਅੱਜ 29 ਜੁਲਾਈ ਦੀ ਸਵੇਰ 6 ਵਜੇ ਇਹ ਪੱਧਰ 736.70 ਗੇਜ ਤੇ ਪਹੁੰਚ ਗਿਆ ਅਤੇ ਡਿਸਚਾਰਜ ਵੀ ਵੱਧ ਕੇ ਕਰੀਬ 44 ਹਜ਼ਾਰ ਕਿਊਸਿਕ ਹੋ ਗਿਆ ਹੈ।
ਗੇਜ ਰੀਡਰ ਨੇ ਅਗਾਹੀ ਦਿੱਤੀ ਕਿ ਹਾਲੇ ਵੀ ਹਲਕੀ ਬਰਸਾਤ ਜਾਰੀ ਹੈ ਅਤੇ ਜੇਕਰ ਬਰਸਾਤ ਰੁੱਕੀ ਨਹੀਂ, ਤਾਂ ਸ਼ਾਮ ਤੱਕ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ। ਇਸ ਕਾਰਨ ਲੋਕਾਂ ਨੂੰ ਹੋਰ ਸਾਵਧਾਨ ਰਹਿਣ ਦੀ ਲੋੜ ਹੈ।
