ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਦੁਸਹਿਰੇ ਦੀ ਵਧਾਈ, ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਦਿੱਤਾ ਸੰਦੇਸ਼

ਚੰਡੀਗੜ੍ਹ, 19 ਅਕਤੂਬਰ (ਗੁਰਪ੍ਰੀਤ ਸਿੰਘ) : ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਦੁਸਹਿਰੇ ਦੇ ਸ਼ੁਭ ਮੌਕੇ ‘ਤੇ ਹਾਰਦਿਕ ਵਧਾਈ ਦਿੱਤੀ ਹੈ।

ਦੁਸਹਿਰੇ ਦਾ ਤਿਉਹਾਰ, ਜਿਸ ਨੂੰ ਵਿਜੈਦਸ਼ਮੀ ਵੀ ਕਿਹਾ ਜਾਂਦਾ ਹੈ, ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਪੂਰਬੀ ਅਤੇ ਦੱਖਣੀ ਸੂਬੇ ਦੁਸਹਿਰੇ ਨੂੰ ਦੇਵੀ ਦੁਰਗਾ ਦੀ ਦੁਸ਼ਟ ਰਾਖਸ਼ ਮਹਿਸ਼ਾਸੁਰ ਉੱਤੇ ਜਿੱਤ ਵਜੋਂ ਮਨਾਉਂਦੇ ਹਨ ਜਦੋਂ ਕਿ ਉੱਤਰੀ ਅਤੇ ਪੱਛਮੀ ਸੂਬੇ ਇਸ ਤਿਉਹਾਰ ਨੂੰ ਰਾਵਣ ਉੱਤੇ ਭਗਵਾਨ ਰਾਮ ਦੀ ਜਿੱਤ ਵਜੋਂ ਮਨਾਉਂਦੇ ਹਨ।

ਇਹ ਤਿਉਹਾਰ ਸਾਨੂੰ ਹਉਮੈ ਅਤੇ ਨਕਾਰਾਤਮਕਤਾ ਤੋਂ ਛੁਟਕਾਰਾ ਪਾਉਣਾ ਦੀ ਸੇਧ ਦਿੰਦਾ ਹੈ ਜੋ ‘ਬੁਰਾਈ’ ਦਾ ਪ੍ਰਤੀਕ ਹੈ, ਅਤੇ ਸਾਰਿਆਂ ਨੂੰ ਏਕਤਾ ਅਤੇ ਪਿਆਰ ਨਾਲ ਮਿਲ ਕੇ ਰਹਿਣ ਲਈ ਪ੍ਰੇਰਿਤ ਕਰਦਾ ਹੈ ਜੋ ‘ਚੰਗਿਆਈ’ ਦਾ ਪ੍ਰਤੀਕ ਹੈ। ਭਗਵਾਨ ਰਾਮ ਦੀਆਂ ਕਦਰਾਂ-ਕੀਮਤਾਂ ਸਾਨੂੰ ਜੀਵਨ ਦੀਆਂ ਕੜੀਆਂ ਪ੍ਰੀਖਿਆਵਾਂ ਅਤੇ ਔਕੜਾਂ ਦੇ ਬਾਵਜੂਦ ਧਰਮ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ।

ਪੰਜਾਬ ਦੇ ਰਾਜਪਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਸ ਸਾਲ ਦੁਸਹਿਰੇ ਦਾ ਤਿਉਹਾਰ ਸਾਨੂੰ ਭਗਵਾਨ ਰਾਮ ਵਾਂਗ ਸਿਧਾਂਤਾਂ ਦੀ ਪਾਲਣਾ ਕਰਦਿਆਂ ਅਡੋਲ ਰਹਿਣ ਦੀ ਪ੍ਰੇਰਨਾ ਦੇਵੇ। ਆਓ ਅਸੀਂ ਮਿਲ ਕੇ ਸਾਰੀਆਂ ਔਕੜਾਂ ਦਾ ਸਾਹਮਣਾ ਕਰੀਏ ਅਤੇ ਆਪਣੇ ਸੂਬੇ ਅਤੇ ਇਸਦੇ ਲੋਕਾਂ ਦੇ ਸਰਬਪੱਖੀ ਵਿਕਾਸ ਅਤੇ ਭਲਾਈ ਦੇ ਟੀਚੇ ਵੱਲ ਅੱਗੇ ਵਧੀਏ।

ਉਨ੍ਹਾਂ ਕਿਹਾ, “ਦਇਆ, ਪਿਆਰ ਅਤੇ ਭਾਈਚਾਰਕ ਸਾਂਝ ਸਾਡੇ ਸਮਾਜ ਨੂੰ ਪਾੜਨ ਦੀ ਕੋਸ਼ਿਸ਼ ਕਰਨ ਵਾਲੀਆਂ ਅੰਧਵਿਸ਼ਵਾਸ਼ ਅਤੇ ਬੁਰਾਈ ਦੀਆਂ ਸਾਰੀਆਂ ਤਾਕਤਾਂ ਉੱਤੇ ਜਿੱਤ ਪ੍ਰਾਪਤ ਕਰੇ।”

By Gurpreet Singh

Leave a Reply

Your email address will not be published. Required fields are marked *