ਪੰਜਾਬ ‘ਚ ਸਿਹਤ ਵਿਭਾਗ ਸਖ਼ਤ, ਹੁਣ ਮੈਡੀਕਲ ਸਟੋਰਾਂ ’ਤੇ ਹੋਵੇਗੀ ਕਾਰਵਾਈ, ਤਿੰਨ ਦੇ ਲਾਇਸੈਂਸ ਕੀਤੇ ਰੱਦ

ਮ੍ਰਿਤਸਰ –ਸਿਹਤ ਵਿਭਾਗ ਵੱਲੋਂ ਡਰੱਗ ਐਂਡ ਕਾਸਟਮੈਟਿਕ ਐਕਟ ਦੀ ਉਲੰਘਣ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ। ਵਿਭਾਗ ਨੇ ਇਕ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਅਤੇ ਤਿੰਨ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਤੋਂ ਉਲਟ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਡਰੱਗ ਵਿਭਾਗ ਦੇ ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਡਰੱਗ ਐਂਡ ਫੂਡ ਕਮਿਸ਼ਨਰ ਪੰਜਾਬ ਡਾ. ਅਭਿਨਵ ਤ੍ਰਿਖਾ ਦੀ ਅਗਵਾਈ ਵਿਚ ਜ਼ਿਲ੍ਹੇ ਅੰਦਰ ਡਰੱਗ ਐਂਡ ਕਾਸਟਮੈਟਿਕ ਐਕਟ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਲਈ ਟੀਮਾਂ ਸਰਗਰਮੀ ਨਾਲ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰ ਰਹੀਆਂ ਹਨ।

ਵਿਭਾਗ ਵੱਲੋਂ 23 ਜਨਵਰੀ ਨੂੰ ਮੈਸਰਜ਼ ਮੈਡੀਸਨ ਪੁਆਇੰਟ ਛੋਟਾ ਬਾਜ਼ਾਰ ਮਜੀਠਾ ਦੇ ਮਾਲਕ ਸੰਦੀਪ ਕੁਮਾਰ ਦੀ ਦੁਕਾਨ ਅਤੇ ਰਿਹਾਇਸ਼ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ, ਕਿਉਂਕਿ ਉਹ ਕੋਸ਼ਿਸ਼ਾਂ ਦੇ ਬਾਵਜੂਦ ਨਿਰੀਖਣ ਵਿਚ ਸ਼ਾਮਲ ਨਹੀਂ ਹੋਇਆ। ਬੀਤੀ 31 ਜਨਵਰੀ ਨੂੰ ਉਕਤ ਦੁਕਾਨ ਅਤੇ ਰਿਹਾਇਸ਼ੀ ਸਥਾਨ ਸੰਦੀਪ ਕੁਮਾਰ ਦੀ ਮੌਜੂਦਗੀ ਵਿਚ ਖੋਲ੍ਹਿਆ ਗਿਆ ਅਤੇ ਐੱਸ. ਡੀ. ਐੱਮ. ਮਜੀਠਾ ਸੋਨਮ ਆਈ. ਏ. ਐੱਸ. ਦੇ ਹੁਕਮਾਂ ਹੇਠ ਡਰੱਗਜ਼ ਕੰਟਰੋਲ ਅਫਸਰ ਸੁਖਦੀਪ ਸਿੰਘ, ਤਹਿਸੀਲਦਾਰ ਮਜੀਠਾ ਜਸਬੀਰ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਪੀ. ਐੱਸ. ਮਜੀਤਪਾਲ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਵੱਲੋਂ ਸਾਂਝੇ ਤੌਰ ’ਤੇ ਨਿਰੀਖਣ ਕੀਤਾ ਗਿਆ।

ਨਿਰੀਖਣ ਦੌਰਾਨ 41000/-ਦੀ ​​ਕੀਮਤ ਦੇ 1785 ਕੈਪਸੂਲ, ਜਿਨ੍ਹਾਂ ਵਿਚ ਪ੍ਰੀਗਾਬਾਲਿਨ ਸ਼ਾਮਲ ਹੈ। ਫਾਰਮ 16 ਵਿਚ ਜ਼ਬਤ ਕੀਤਾ ਗਿਆ, ਕਿਉਂਕਿ ਸੰਦੀਪ ਕੁਮਾਰ ਦਵਾਈਆਂ ਦੇ ਖਰੀਦ ਬਿੱਲ ਪੇਸ਼ ਕਰਨ ਵਿਚ ਅਸਫਲ ਰਿਹਾ। ਇਸ ਤੋਂ ਇਲਾਵਾ ਸੰਦੀਪ ਕੁਮਾਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪ੍ਰੀਗਾਬਾਲਿਨ ਕੈਪਸੂਲ/ਟੈਬਲੇਟਾਂ ਦੇ ਸਟਾਕ ਕਰਨ ਅਤੇ ਵੇਚਣ ’ਤੇ ਪੂਰਨ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜਿਸ ਦੀ ਧਾਰਾ 2-ਬੀ ਅਧੀਨ ਧਾਰਾ-2 ਅਧੀਨ ਕਾਰਵਾਈ ਕੀਤੀ ਗਈ ਹੈ।

ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਫਰਮ ਦੇ ਮਾਲਕ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਕੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਖ਼ਰੀਦ ਰਿਕਾਰਡ ਅਤੇ ਵਿਕਰੀ ਰਿਕਾਰਡ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਫਰਮ ਮੈਡੀਸਨ ਪੁਆਇੰਟ ਦੇ ਪ੍ਰਚੂਨ ਵਿਕਰੀ ਦਵਾਈਆਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ, ਕਿਉਂਕਿ ਇੰਚਾਰਜ/ਮਾਲਕ ਕੋਈ ਵੀ ਤਸੱਲੀਬਖਸ਼ ਜਵਾਬ ਦੇਣ ਵਿੱਚ ਅਸਫਲ ਰਿਹਾ। ਉਨ੍ਹਾਂ ਦੱਸਿਆ ਕਿ ਬੀ. ਐੱਨ. ਐੱਸ. ਐਕਟ ਅਧੀਨ ਧਾਰਾ 223 ਅਧੀਨ ਸਜ਼ਾਯੋਗ ਹੈ। ਫਰਮ ਦੇ ਮਾਲਕ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਕੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦਾ ਖਰੀਦ ਰਿਕਾਰਡ ਅਤੇ ਵਿਕਰੀ ਰਿਕਾਰਡ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਨੂੰ ਪੇਸ਼ ਕਰਨ ਵਿਚ ਉਹ ਅਸਫਲ ਰਿਹਾ।

ਇਸ ਤੋਂ ਇਲਾਵਾ ਅਮਿਤ ਦੁੱਗਲ ਸਹਾਇਕ ਕਮਿਸ਼ਨਰ, ਡਰੱਗਜ਼ ਵਿੰਗ, ਐੱਫ. ਡੀ. ਏ, ਮੋਹਾਲੀ ਪੰਜਾਬ ਨੇ ਮਾਂ ਚਿੰਤਪੁਰਨੀ ਫਾਰਮਾਸਿਊਟੀਕਲਜ਼, ਕਟੜਾ ਸ਼ੇਰ ਸਿੰਘ ਦੇ ਥੋਕ ਲਾਇਸੰਸ 60 ਦਿਨਾਂ ਲਈ, ਡਿਵਾਈਨ ਫਾਰਮਾਸਿਊਟੀਕਲਜ਼ ਦੇ 60 ਦਿਨਾਂ ਲਈ ਅਤੇ ਓਮ ਐਂਟਰਪ੍ਰਾਈਜ਼, ਕਟੜਾ ਕਨਵੈਂਟ ਸ਼ੇਰ ਸਿੰਘ ਨੂੰ 4 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਰੱਗ ਐਂਡ ਕਾਸਮੈਟਿਕ ਐਕਟ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ।

By nishuthapar1

Leave a Reply

Your email address will not be published. Required fields are marked *