IPL 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਖੇਡੀ ਵੱਡੀ ਚਾਲ, ਸਾਬਕਾ ਭਾਰਤੀ ਬੋਲਿੰਗ ਕੋਚ ਪਾਰਸ ਮ੍ਹਾਮਬਰੇ ਨੂੰ ਸੌਂਪੀ ਜ਼ਿੰਮੇਵਾਰੀ

ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਆਈਪੀਐਲ 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਆਪਣੇ ਕੋਚਿੰਗ ਸਟਾਫ ਵਿੱਚ ਵੱਡਾ ਬਦਲਾਅ ਕੀਤਾ ਹੈ। ਫ੍ਰੈਂਚਾਇਜ਼ੀ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੋਲਿੰਗ ਕੋਚ ਪਾਰਸ ਮ੍ਹਾਮਬਰੇ ਨੂੰ ਟੀਮ ਦਾ ਨਵਾਂ ਬੋਲਿੰਗ ਕੋਚ ਨਿਯੁਕਤ ਕੀਤਾ ਹੈ। ਉਹ ਜੇਮਸ ਹੋਪਸ ਦੀ ਜਗ੍ਹਾ ਲੈਣਗੇ, ਜੋ ਟੀਮ ਤੋਂ ਵੱਖ ਹੋ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ 54 ਸਾਲਾ ਪਾਰਸ ਮ੍ਹਾਮਬਰੇ ਨੇ ਨਿਯੁਕਤੀ ਸਬੰਧੀ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ ਅਤੇ ਉਹ ਆਈਪੀਐਲ 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨਾਲ ਜੁੜ ਜਾਣਗੇ। ਇਸ ਨਵੀਂ ਜ਼ਿੰਮੇਵਾਰੀ ਦੌਰਾਨ ਉਹ ਟੀਮ ਦੇ ਮੁੱਖ ਕੋਚ ਰਿਕੀ ਪੋਂਟਿੰਗ ਨਾਲ ਕੰਮ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵੇਂ ਮੁੰਬਈ ਇੰਡੀਅਨਜ਼ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ।

ਪੰਜਾਬ ਕਿੰਗਜ਼ ਦੇ ਸਪੋਰਟ ਸਟਾਫ ਵਿੱਚ ਹੋ ਰਹੇ ਬਦਲਾਅ

ਆਈਪੀਐਲ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਪੰਜਾਬ ਕਿੰਗਜ਼ ਆਪਣੇ ਸਪੋਰਟ ਸਟਾਫ ਵਿੱਚ ਕਈ ਤਬਦੀਲੀਆਂ ਕਰ ਰਹੀ ਹੈ। ਟੀਮ ਦੇ ਬੋਲਿੰਗ ਕੋਚ ਜੇਮਸ ਹੋਪਸ ਅਤੇ ਫੀਲਡਿੰਗ ਕੋਚ ਬ੍ਰੈਡ ਹੈਡਿਨ ਫ੍ਰੈਂਚਾਇਜ਼ੀ ਤੋਂ ਵੱਖ ਹੋ ਗਏ ਹਨ। ਇਸ ਤੋਂ ਇਲਾਵਾ ਸਾਈਰਾਜ ਬਹੁਤੁਲੇ ਨੇ ਵੀ ਪਿਛਲੇ ਸੀਜ਼ਨ ਤੋਂ ਤੁਰੰਤ ਬਾਅਦ ਟੀਮ ਛੱਡ ਦਿੱਤੀ ਸੀ। ਉਨ੍ਹਾਂ ਨੂੰ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਸਪਿਨ ਬੋਲਿੰਗ ਕੋਚ ਨਿਯੁਕਤ ਕੀਤਾ ਗਿਆ ਹੈ।

2022 ਤੋਂ 2024 ਤੱਕ ਟੀਮ ਇੰਡੀਆ ਦੇ ਕੋਚਿੰਗ ਸਟਾਫ ਦਾ ਹਿੱਸਾ ਰਹੇ

ਪਾਰਸ ਮ੍ਹਾਮਬਰੇ 2022 ਤੋਂ 2024 ਤੱਕ ਰਾਹੁਲ ਦ੍ਰਾਵਿੜ ਦੀ ਅਗਵਾਈ ਵਾਲੇ ਭਾਰਤੀ ਟੀਮ ਦੇ ਕੋਚਿੰਗ ਸਟਾਫ ਦਾ ਅਹਿਮ ਹਿੱਸਾ ਰਹੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤ ਨੇ 2024 ਵਿੱਚ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।

ਟੀ-20 ਵਿਸ਼ਵ ਕੱਪ ਤੋਂ ਬਾਅਦ ਉਹ ਆਈਪੀਐਲ 2025 ਲਈ ਮੁੰਬਈ ਇੰਡੀਅਨਜ਼ ਨਾਲ ਜੁੜੇ ਸਨ। ਹਾਲਾਂਕਿ, ਕੁਝ ਦਿਨ ਪਹਿਲਾਂ ਹੀ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਨੂੰ ਟੀਮ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਸੀ। ਫਿਲਹਾਲ ਉਹ ਦੁਬਈ ਵਿੱਚ ILT20 ਟੂਰਨਾਮੈਂਟ ਦੌਰਾਨ MI Emirates ਦੇ ਬੋਲਿੰਗ ਕੋਚ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਪਿਛਲੇ ਸੀਜ਼ਨ ਪੰਜਵੇਂ ਸਥਾਨ ‘ਤੇ ਰਹੀ ਸੀ ਪੰਜਾਬ ਕਿੰਗਜ਼

ਆਈਪੀਐਲ 2026 ਵਿੱਚ ਪੰਜਾਬ ਕਿੰਗਜ਼ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਸੀ। ਟੀਮ ਨੇ 14 ਮੈਚਾਂ ਵਿੱਚੋਂ 7 ਜਿੱਤੇ ਅਤੇ 6 ਵਿੱਚ ਹਾਰ ਦਾ ਸਾਹਮਣਾ ਕੀਤਾ ਸੀ, ਜਿਸ ਕਾਰਨ ਉਹ ਅੰਕ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਰਹੀ ਸੀ। ਹੁਣ ਨਵੇਂ ਕੋਚਿੰਗ ਸਟਾਫ ਦੇ ਨਾਲ ਪੰਜਾਬ ਕਿੰਗਜ਼ ਦੀ ਨਜ਼ਰ ਆਈਪੀਐਲ 2027 ਵਿੱਚ ਬਿਹਤਰ ਪ੍ਰਦਰਸ਼ਨ ਕਰਨ ‘ਤੇ ਹੋਵੇਗੀ।

By Gurpreet Singh

Leave a Reply

Your email address will not be published. Required fields are marked *