11 ਸਾਲਾਂ ਬਾਅਦ IPL ਦੇ ਫਾਈਨਲ ‘ਚ ਪਹੁੰਚੀ ਪੰਜਾਬ ਕਿੰਗਸ, ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਕਿੰਗਸ ਨੇ IPL 2025 ਦੇ ਕੁਆਲੀਫਾਇਰ-2 ਵਿਚ ਮੁੰਬਈ ਇੰਡੀਅਨਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਟੀਮ ਨੇ 11 ਸਾਲ ਬਾਅਦ IPL ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਇਸ ਤੋਂ ਪਹਿਲਾਂ ਟੀਮ ਨੇ 2014 ਦੇ ਸੀਜਨ ਦਾ ਖਿਤਾਬੀ ਮੁਕਾਬਲਾ ਖੇਡਿਆ ਸੀ। ਹੁਣ 3 ਜੂਨ ਨੂੰ ਪੰਜਾਬ ਤੇ ਬੇਂਗਲੁਰੂ ਦੇ ਵਿਚ ਫਾਈਨਲ ਖੇਡਿਆ ਜਾਵੇਗਾ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਐਤਵਾਰ ਨੂੰ ਪੰਜਾਬ ਨੇ 204 ਦੌੜਾਂ ਦਾ ਟਾਰਗੈੱਟ 19 ਓਵਰਾਂ ਵਿਚ ਚੇਜ ਕਰ ਲਿਆ। ਕਪਤਾਨ ਸ਼੍ਰੇਅਸ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਉਨ੍ਹਾਂ ਨੇ 41 ਗੇਂਦਾਂ ‘ਤੇ ਨਾਟਆਊਟ 87 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਵਿਚ 5 ਚਕੇ ਤੇ 8 ਛੱਕੇ ਸ਼ਾਮਲ ਰਹੇ। ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

ਸ਼੍ਰੇਅਸ ਤੋਂ ਇਲਾਵਾ ਨੇਹਰ ਵਾਧੇਰਾ ਨੇ 48 ਤੇ ਜੋਸ਼ ਇੰਗਲਿਸ ਨੇ 38 ਦੌੜਾਂ ਬਣਾਈਆਂ। ਅਸ਼ਵਨੀ ਕੁਮਾਰ ਨੂੰ 2 ਵਿਕਟਾਂ ਮਿਲੀਆਂ। ਟੌਸ ਹਾਰ ਕੇ ਬੈਟਿੰਗ ਕਰ ਰਹੀ ਮੁੰਬਈ ਤੋਂ ਤਿਲਕ ਵਰਮਾ ਤੇ ਸੂਰਯਕੁਮਾਰ ਯਾਦਵ ਨੇ 44-44 ਦੌੜਾਂ ਦੀਆਂ ਪਾਰੀਆਂ ਖੇਡੀਆਂ। ਜਾਨੀ ਬੇਅਰਸਟੋ ਨੇ 38 ਦੌੜਾਂ ਬਣਾਈਆਂ। ਪੰਜਾਬ ਵੱਲੋਂ ਅਜਮਤੁਲਾਹ ਉਮਰਜਈ ਨੂੰ 2 ਵਿਕਟਾਂ ਮਿਲੀਆਂ।
ਪੰਜਾਬ ਨੇ IPL 2025 ਵਿਚ ਪ੍ਰਵੇਸ਼ ਕਰ ਲਿਆ ਹੈ ਜਿਥੇ ਟੀਮ ਦਾ ਸਾਹਮਣਾ 3 ਜੂਨ ਨੂੰ ਬੇਂਗਲੁਰੂ ਨਾਲ ਹੋਵੇਗਾ। ਕਪਤਾਨ ਸ਼੍ਰੇਅਰ ਅਈਅਰ ਨੇ 19ਵਾਂ ਓਵਰ ਪਾ ਰਹੇ ਅਸ਼ਵਨੀ ਕੁਮਾਰ ਦੀ ਗੇਂਦ ‘ਥੇ 2 ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ। 17ਵੇਂ ਓਵਰ ਵਿਚ ਪੰਜਾਬ ਨੇ 5ਵਾਂ ਵਿਕਟ ਗੁਆਇਆ। ਇਥੇ ਸ਼ਸ਼ਾਂਕ ਸਿੰਘ 2 ਦੌੜਾਂ ਬਣਾ ਕੇ ਰਨਆਊਟ ਹੋਏ। ਉਨ੍ਹਾਂ ਨੇ ਹਾਰਦਿਕ ਪਾਂਡੇਯ ਨੇ ਡਾਇਰੈਕਟ ਥ੍ਰੋਅ ‘ਤੇ ਰਨਆਊਟ ਕੀਤਾ। ਇਸੇ ਓਵਰ ਵਿਚ ਸ਼੍ਰੇਅਸ ਅਈਅਰ ਨੇ ਫਿਫਟੀ ਪੂਰੀ ਕੀਤੀ। ਉਨ੍ਹਾਂ ਨੇ ਬੋਲਟ ਦੀ ਦੂਜੀ ਗੇਂਦ ‘ਤੇ ਚੌਕਾ ਲਗਾ ਕੇ ਅਰਧ ਸੈਂਕੜਾ ਪੂਰਾ ਕੀਤਾ।

By Rajeev Sharma

Leave a Reply

Your email address will not be published. Required fields are marked *