ਪੰਜਾਬ : ਔਰਤ ਦੇ ਕੰਨ ”ਚੋਂ ਸੋਨੇ ਦਾ ਟਾਪਸ ਝਪਟ ਕੇ ਲੈ ਗਿਆ ਬਾਂਦਰ

ਨੈਸ਼ਨਲ ਟਾਈਮਜ਼ ਬਿਊਰੋ :- ਉੜਮੁੜ ਵਿਚ ਪਿਛਲੇ ਕੁਝ ਦਿਨਾਂ ਤੋਂ ਤਿੰਨ ਦੇ ਕਰੀਬ ਬਾਂਦਰ ਘੁੰਮ ਰਹੇ ਹਨ ਜੋ ਲੋਕਾਂ ਦੇ ਘਰਾਂ ਵਿਚ ਨੁਕਸਾਨ ਕਰ ਰਹੇ ਹਨ, ਉੱਥੇ ਹੀ ਲੋਕਾਂ ‘ਤੇ ਹਮਲਾ ਵੀ ਕਰ ਰਹੇ ਹਨ। ਬੀਤੀ ਸ਼ਾਮ ਵੀ ਉੜਮੁੜ ਵਾਸੀ ਪੂਜਾ ਮਦਾਨ ਪਤਨੀ ਵਿਸ਼ਵਾਮਿੱਤਰ ਮਦਾਨ ‘ਤੇ ਹਮਲਾ ਕਰਕੇ ਬਾਂਦਰ ਉਸਦੇ ਕੰਨ ਵਿਚੋਂ ਸੋਨੇ ਦਾ ਟਾਪਸ ਝਪਟ ਲੈ ਗਿਆ। ਇਸ ਦੌਰਾਨ ਪੂਜਾ ਦੇ ਕੰਨ ‘ਤੇ ਜ਼ਖਮ ਹੋ ਗਿਆ।

ਇਸ ਮੌਕੇ ਪੂਜਾ ਮਦਾਨ ਅਤੇ ਮੁਹੱਲਾ ਵਾਸੀ ਗੁਰਵਿੰਦਰ ਕੌਰ ਸੋਢੀ ਅਤੇ ਸਮਾਜ ਸੇਵਕ ਆਤਮਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿਚ ਬਾਂਦਰ ਘੁੰਮ ਰਹੇ ਹਨ ਜੋ ਲੋਕਾਂ ਦੀਆਂ ਛੱਤਾਂ ‘ਤੇ ਪਾਣੀ ਦੀਆਂ ਟੈਂਕੀਆਂ ਅਤੇ ਹੋਰ ਸਮਾਨ ਨੂੰ ਨੁਕਸਾਨ ਪਹੁੰਚਾ ਰਹੇ ਹਨ। ਹਰ ਵੇਲੇ ਉਨ੍ਹਾਂ ਦੇ ਹਮਲੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਅੱਗੇ ਅਪੀਲ ਕੀਤੀ ਹੈ ਕਿ ਇਨ੍ਹਾਂ ਅਵਾਰਾ ਬਾਂਦਰਾਂ ਨੂੰ ਕਾਬੂ ਕਰਕੇ ਜੰਗਲ ਵਿਚ ਛੱਡਿਆ ਜਾਵੇ।

By Gurpreet Singh

Leave a Reply

Your email address will not be published. Required fields are marked *