Punjab: ਦੁਕਾਨਦਾਰਾਂ ਨੂੰ ਨਵੇਂ ਹੁਕਮ ਜਾਰੀ, ਲੱਗੀ ਇਹ ਸਖ਼ਤ ਪਾਬੰਦੀ

ਜਲੰਧਰ–ਨਗਰ ਨਿਗਮ ਜਲੰਧਰ ਨੇ ਅੱਜ ਤੋਂ ਠੀਕ ਇਕ ਮਹੀਨਾ ਬਾਅਦ ਭਾਵ 6 ਸਤੰਬਰ ਨੂੰ ਲੱਗਣ ਜਾ ਰਹੇ ਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਫ੍ਰੀ ਕਰਨ ਦੀ ਮੁਹਿੰਮ ਛੇੜ ਦਿੱਤੀ ਹੈ। ਇਸ ਸਬੰਧੀ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਮੁਨਾਦੀ ਦੀ ਪ੍ਰਕਿਰਿਆ 6 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਬੰਧੀ ਹੁਕਮ ਮੇਅਰ ਵਿਨੀਤ ਧੀਰ ਅਤੇ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਨਿਗਮ ਦੇ ਹੈਲਥ ਅਫ਼ਸਰ ਡਾ. ਸ਼੍ਰੀਕ੍ਰਿਸ਼ਨ ਆਪਣੀ ਟੀਮ ਨਾਲ ਵੀਰਵਾਰ ਨੂੰ ਮੇਲਾ ਖੇਤਰ ਦਾ ਦੌਰਾ ਕਰਨਗੇ।

ਦੁਕਾਨਦਾਰਾਂ ਨੂੰ ਦਿੱਤੇ ਜਾਣਗੇ ਇਹ ਨਿਰਦੇਸ਼
-ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਪਲਾਸਟਿਕ ਕੈਰੀਬੈਗ ਵਰਤੋਂ ਵਿਚ ਨਾ ਲਿਆਂਦਾ ਜਾਵੇ।
-ਲੰਗਰ ਆਦਿ ਲਈ ਕਿਸੇ ਤਰ੍ਹਾਂ ਦੀ ਪਲਾਸਟਿਕ ਅਤੇ ਥਰਮੋਕੋਲ ਕਟਲਰੀ ਦੀ ਵਰਤੋਂ ਨਾ ਹੋਵੇ।
-ਪਲਾਸਟਿਕ ਫਿਲਮ ਲੱਗੀ ਪੇਪਰ ਪਲੇਟ ਅਤੇ ਹੋਰ ਕਟਲਰੀ ਦੀ ਵਰਤੋਂ ਨਾ ਕੀਤੀ ਜਾਵੇ।
-ਮਠਿਆਈ ਦੇ ਡੱਬਿਆਂ ਆਦਿ ’ਤੇ ਪਲਾਸਟਿਕ ਦੇ ਰੈਪਰ ਨਹੀਂ ਹੋਣੇ ਚਾਹੀਦੇ।
-ਪਾਣੀ ਲਈ ਪਲਾਸਟਿਕ ਦੀਆਂ ਬੋਤਲਾਂ, ਕੱਪ ਆਦਿ ਦੀ ਵਰਤੋਂ ਨਾ ਹੋਵੇ।

PunjabKesari


-ਪਲਾਸਟਿਕ ਦੇ ਬਣੇ ਫਲੈਕਸ, ਬੈਨਰ ਆਦਿ ਨਾ ਲਗਾਏ ਜਾਣ।
-ਬੁੱਕੇ ਆਦਿ ਪਲਾਸਟਿਕ ਅਤੇ ਪਾਬੰਦੀਸ਼ੁਦਾ ਕੱਪੜੇ ਆਦਿ ਨਾਲ ਕਵਰ ਨਾ ਹੋਣ।
ਇਨ੍ਹਾਂ ਬਦਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ
-ਲੰਗਰ ਆਦਿ ਲਈ ਸਟੀਲ ਦੇ ਬਰਤਨ ਵਰਤੋਂ ਵਿਚ ਲਿਆਂਦੇ ਜਾਣ।
-ਲੰਗਰਾਂ ’ਤੇ ਪੱਤਲ ਅਤੇ ਡੂਨੇ ਆਦਿ ਨਾਲ ਬਣੀ ਕ੍ਰਾਕਰੀ ਦੀ ਵਰਤੋਂ ਹੋਵੇ।
-ਕੱਪੜੇ ਦੇ ਥੈਲੇ, ਜੂਟ ਬੈਗ ਅਤੇ ਪੇਪਰ ਬੈਗ ਦੀ ਵਰਤੋਂ ਕੀਤੀ ਜਾਵੇ।
-ਛਬੀਲ ਆਦਿ ਲਈ ਪੇਪਰ ਜਾਂ ਸਟੀਲ ਗਲਾਸ ਵਰਤੇ ਜਾਣ।
-ਮੇਲੇ ਦੌਰਾਨ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਦੀ ਵਿਵਸਥਾ ਕੀਤੀ ਜਾਵੇ।

By Gurpreet Singh

Leave a Reply

Your email address will not be published. Required fields are marked *