ਪੰਜਾਬ ਪੁਲਿਸ ਦਾ 72 ਘੰਟਿਆਂ ਦਾ ਆਪ੍ਰੇਸ਼ਨ ਪ੍ਰਹਾਰ-2.0 ਸ਼ੁਰੂ, ਅਪਰਾਧੀਆਂ ‘ਤੇ ਸ਼ਿਕੰਜਾ ਕੱਸਣਗੇ 12 ਹਜ਼ਾਰ ਪੁਲਿਸ ਮੁਲਾਜ਼ਮ

ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਸਵੇਰੇ 8 ਵਜੇ ਤੋਂ ਪੰਜਾਬ ਪੁਲਿਸ ਵੱਲੋਂ ਆਪ੍ਰੇਸ਼ਨ ਪ੍ਰਹਾਰ 2.0 ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਆਪ੍ਰੇਸ਼ਨ 72 ਘੰਟੇ ਤੱਕ ਚੱਲੇਗਾ। ਇਸ ਮੌਕੇ ‘ਵਾਟੇਂਡ’ ਅਪਰਾਧੀਆਂ ‘ਤੇ ਨਿਸ਼ਾਨਾ ਕੱਸਿਆ ਜਾਵੇਗਾ। ਸਾਰੇ ਸੀਨੀਅਰ ਅਧਿਕਾਰੀਆਂ ਨੂੰ ਜ਼ਿਲ੍ਹੇ ਅਲਾਟ ਕੀਤੇ ਗਏ ਹਨ।

12 ਹਜ਼ਾਰ ਪੁਲਿਸ ਮੁਲਾਜ਼ਮ ਇਸ ਆਪ੍ਰੇਸ਼ਨ ਲਈ ਤਾਇਨਾਤ ਕੀਤੇ ਗਏ ਹਨ ਜੋ ਕਿ ਫੀਲਡ ਵਿਚ ਮੌਜੂਦ ਰਹਿਣਗੇ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਵਿਚ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਜੋ ਨੌਜਵਾਨ ਗਲਤ ਰਾਹ ‘ਤੇ ਨਿਕਲ ਚੁਕੇ ਹਨ, ਜੇਕਰ ਉਹ ਸਰੰਡਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਮੌਕਾ ਦਿੱਤਾ ਜਾਵੇਗਾ।

ਆਪ੍ਰੇਸ਼ਨ ਪ੍ਰਹਾਰ 2.0 ਲਈ ਪੁਲਿਸ ਵੱਲੋਂ ਸਪੈਸ਼ਲ ਰਣਨੀਤੀ ਬਣਾਈ ਗਈ ਹੈ। ਸਾਰੇ ਜ਼ਿਲ੍ਹਿਆਂ ਵਿਚ ਅਪਰਾਧੀਆਂ ਦੀ ਸੂਚੀ, ਹੌਟ ਸਪਾਟ ਏਰੀਆ ਦੀ ਲਿਸਟ ਤਿਆਰ ਕੀਤੀ ਗਈ ਹੈ। ਉਸੇ ਦੇ ਆਧਾਰ ‘ਤੇ ਇਹ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਹਾਲਾਂਕਿ ਜਦੋਂ ਆਪ੍ਰੇਸ਼ਨ ਪ੍ਰਹਾਰ-1 ਚਲਾਇਆ ਗਿਆ ਸੀ, ਉਸ ਸਮੇਂ ਸ਼ਾਤਿਰ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਗਲਤ ਪੋਸਟਾਂ ਪਾ ਕੇ ਇਸ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਆਪ੍ਰੇਸ਼ਨ ਕਾਫੀ ਕਾਮਯਾਬ ਰਿਹਾ ਸੀ।

ਦੱਸ ਦੇਈਏ ਕਿ ‘ਆਪ੍ਰੇਸ਼ਨ ਪ੍ਰਹਾਰ 2.0’ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਹਾਈਕੋਰਟ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਸਰਕਾਰ ਤੋਂ ਜਵਾਬ ਤਲਬ ਕਰ ਚੁੱਕਾ ਹੈ। ਮੋਹਾਲੀ ਵਿਚ ਐੱਸਐੱਸਪੀ ਦਫਤਰ ਤੇ ਚੰਡੀਗੜ੍ਹ ਵਿਚ ਹੋਏ ‘ਆਪ’ ਆਗੂ ਦੀ ਹੱਤਿਆ ਦੇ ਮੁੱਖ ਮੁਲਜ਼ਮ ਅਜੇ ਤਕ ਫਰਾਰ ਹਨ। ਵਿਰੋਧੀ ਧਿਰ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਲਗਾਤਾਰ ਸਰਕਾਰ ਨੂੰ ਘੇਰ ਰਹੇ ਹਨ ਅਜਿਹੇ ਵਿਚ ਇਹ ਆਪ੍ਰੇਸ਼ਨ ਕਾਫੀ ਅਹਿਮ ਹੈ।

By Gurpreet Singh

Leave a Reply

Your email address will not be published. Required fields are marked *