ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਵੇਰਕਾ ਇਲਾਕੇ ਤੋਂ ਵੱਡੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਬੀਤੇ ਦਿਨੀਂ ਹੋਏ ਝਗੜੇ ਦੇ ਰਾਜੀਨਾਮੇ ਲਈ ਬੁਲਾਏ ਨੌਜਵਾਨ ਕੁਲਦੀਪ 27 ਸਾਲਾਂ ਦਾ ਕਤਲ ਕਰ ਦਿੱਤਾ ਗਿਆ। ਇਸ ਸੰਬਧੀ ਗੱਲਬਾਤ ਕਰਦਿਆਂ ਮ੍ਰਿਤਕ ਦੇ ਚਾਚੇ ਸੁਖਦੇਵ ਸਿੰਘ ਰਾਜੂ ਨੇ ਦੱਸਿਆ ਕਿ ਮੇਰੇ ਭਤੀਜੇ ਨਾਲ ਕੁਝ ਨੌਜਵਾਨਾਂ ਦੇ ਝਗੜੇ ਤੋਂ ਬਾਅਦ ਰਾਜੀਨਾਮੇ ਦੀ ਗੱਲ ਆਖੀ ਅਤੇ ਮੱਖਣ ਦੇ ਢਾਬੇ ‘ਤੇ ਬੁਲਾ ਕੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਿਸ ਦੀ ਛਾਤੀ ਅਤੇ ਪੇਟ ‘ਚ ਛੇ ਗੋਲੀਆਂ ਲੱਗੀਆਂ ਹਨ। ਇਸ ਸਬੰਧ ‘ਚ ਅਸੀਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ।
ਇਸ ਮੌਕੇ ਪਹੁੰਚੇ ਏਸੀਪੀ ਈਸਟ ਸ਼ੀਤਲ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਮੱਖਣ ਦੇ ਢਾਬੇ ‘ਤੇ ਨੌਜਵਾਨ ਨੂੰ ਗੋਲੀ ਲੱਗੀ ਹੈ ਜਿਸ ਸਬੰਧੀ ਮੌਕੇ ‘ਤੇ ਪਹੁੰਚਣ ‘ਤੇ ਜਾਂਚ ਕਰਨ ‘ਤੇ ਪਤਾ ਲੱਗਾ ਕਿ ਰਾਜੀਨਾਮੇ ਦੇ ਚੱਕਰ ਵਿਚ ਨੌਜਵਾਨ ਕੁਲਦੀਪ ਸਿੰਘ ਗੋਪੀ ਨੂੰ ਢਾਬੇ ‘ਤੇ ਬੁਲਾਇਆ ਅਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ, ਜਿਸ ਸੰਬਧੀ ਪੁਲਸ ਵਲੋਂ ਮੁਕਦਮਾ ਦਰਜ ਕਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
