ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਤੱਕ ਮੁਲਤਵੀ!

ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਕੱਲ੍ਹ ਸਵੇਰ 10 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ‘ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਤਰਤਾਰਨ ਦੇ ਵਿਧਾਇਕ ਡਾ.ਕਸ਼ਮੀਰ ਸਿੰਘ ਸੋਹਲ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਢਿੰਡਸਾ, ਅਹਿਮਦਾਬਾਦ ਪਲੇਨ ਕ੍ਰੈਸ਼ ਦੇ ਮ੍ਰਿਤਕਾਂ ਤੇ ਹੋਰ ਕਈ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਇਜਲਾਸ ਵੀਰਵਾਰ ਨੂੰ ਗੰਭੀਰ ਮਾਹੌਲ ਵਿੱਚ ਸ਼ੁਰੂ ਹੋਇਆ, ਜਿੱਥੇ ਹਾਲ ਹੀ ਵਿੱਚ ਵਿਛੋੜਾ ਦੇਣ ਵਾਲੀਆਂ ਚਰਚਿਤ ਸ਼ਖਸੀਅਤਾਂ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਚਿਤ ਚਰਚਾ ਤੋਂ ਬਾਅਦ ਇਜਲਾਸ ਕੱਲ੍ਹ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤਾ।

ਇਜਲਾਸ ਦੌਰਾਨ ਸਾਬਕਾ ਐਮ.ਐਲ.ਏ. ਡਾ. ਕਸ਼ਮੀਰ ਸਿੰਘ ਸੋਹਿਲ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਅਤੇ ਵਿਖਿਆਤ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਦੀ ਯਾਦ ‘ਚ ਹਾਉਸ ਵੱਲੋਂ ਖ਼ਾਸ ਸ਼ਰਧਾਂਜਲੀ ਪ੍ਰਸਤਾਵ ਪਾਸ ਕੀਤੇ ਗਏ। ਤਿੰਨੋ ਹਸਤੀਆਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਬੇਮਿਸਾਲ ਯੋਗਦਾਨ ਦਿੱਤਾ ਸੀ।

ਇਸੇ ਤਰ੍ਹਾਂ, ਦੇਸ਼ ਦੀ ਰੱਖਿਆ ਵਿੱਚ ਸ਼ਹੀਦ ਹੋਏ ਨਾਇਕ ਸੁਰਿੰਦਰ ਸਿੰਘ, ਲਾਂਸ ਨਾਇਕ ਬਲਜੀਤ ਸਿੰਘ ਅਤੇ ਲਾਂਸ ਨਾਇਕ ਗੁਰਪ੍ਰੀਤ ਸਿੰਘ ਨੂੰ ਵੀ ਹਾਉਸ ਵੱਲੋਂ ਨਮਨ ਕੀਤਾ ਗਿਆ।

ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਨੇ ਇਜਲਾਸ ਦੌਰਾਨ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿੱਚ ਵੀ ਹਮਦਰਦੀ ਜਤਾਈ। ਇਸ ਹਾਦਸੇ ‘ਚ 260 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

ਇਕ ਹੋਰ ਮੈਂਬਰ ਨੇ 7 ਜੁਲਾਈ ਨੂੰ ਹੋਏ ਮਸ਼ਹੂਰ ਫੈਸ਼ਨ ਡਿਜ਼ਾਈਨਰ ਸੰਜੇ ਵਰਮਾ ਦੇ ਕਤਲ ਨੂੰ ਵੀ ਚਰਚਾ ਵਿਚ ਲਿਆਉਂਦੇ ਹੋਏ ਉਨ੍ਹਾਂ ਦੇ ਨਾਂ ‘ਚ ਵੀ ਸ਼ਰਧਾਂਜਲੀ ਦੀ ਮੰਗ ਕੀਤੀ।

ਇਜਲਾਸ ਵਿੱਚ ਸ਼ਰਧਾਂਜਲੀਆਂ ਤੋਂ ਬਾਅਦ ਸਪੀਕਰ ਨੇ ਹਾਉਸ ਦੇ ਕੰਮਕਾਰ ਨੂੰ ਅਗਲੇ ਦਿਨ ਸਵੇਰੇ ਤੱਕ ਰੋਕ ਦਿੱਤਾ। ਅੱਗਲੇ ਦਿਨ, ਨਸ਼ਾ ਮੁੱਦੇ, ਕਾਨੂੰਨ-ਵਿਵਸਥਾ, ਲੈਂਡ ਪੁਲਿੰਗ ਅਤੇ ਬੇਅਦਬੀ ਨਾਲ ਸਬੰਧਤ ਨਵੇਂ ਕਾਨੂੰਨ ‘ਤੇ ਗਰਮਾਗਰਮ ਚਰਚਾ ਹੋਣ ਦੀ ਉਮੀਦ ਹੈ।

By Gurpreet Singh

Leave a Reply

Your email address will not be published. Required fields are marked *