ਦਿਲਜੀਤ ਦੋਸਾਂਝ ਦਾ ਭਾਵੁਕ ਸੰਦੇਸ਼ : “ਪੰਜਾਬ ਜ਼ਖ਼ਮੀ ਹੈ, ਹਾਰਿਆ ਨਹੀਂ”

ਚੰਡੀਗੜ੍ਹ, 4 ਸਤੰਬਰ 2025 – ਪੰਜਾਬੀ ਸੂਪਰਸਟਾਰ ਦਿਲਜੀਤ ਦੋਸਾਂਝ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਲੰਮੇ ਸਮੇਂ ਤੱਕ ਸਾਥ ਨਿਭਾਉਣ ਦਾ ਵਾਅਦਾ ਕੀਤਾ ਹੈ। ਇੱਕ ਭਾਵੁਕ ਫੇਸਬੁੱਕ ਵੀਡੀਓ ਰਾਹੀਂ ਦੋਸਾਂਝ ਨੇ ਪੰਜਾਬ ਦੇ ਦਰਦ ਨੂੰ ਸਾਂਝਾ ਕਰਦਿਆਂ ਕਿਹਾ ਕਿ, “ਪੰਜਾਬ ਜ਼ਖ਼ਮੀ ਹੈ, ਹਾਰਿਆ ਨਹੀਂ।”

ਉਨ੍ਹਾਂ ਨੇ ਹਿੰਦੀ ਭਾਸ਼ਾ ਵਿੱਚ ਸੰਦੇਸ਼ ਦੇ ਕੇ ਕਿਹਾ ਕਿ ਇਹ ਦਰਦ ਹਰ ਕੋਈ ਸਮਝ ਸਕੇ। ਦੋਸਾਂਝ ਨੇ ਹੜ੍ਹ ਨਾਲ ਬਰਬਾਦ ਹੋਏ ਖੇਤਾਂ, ਮਰੇ ਪਸ਼ੂਆਂ, ਟੁੱਟੇ ਘਰਾਂ, ਉਜੜੇ ਪਰਿਵਾਰਾਂ ਅਤੇ ਜਾਨਾਂ ਦੇ ਨੁਕਸਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਲੜਾਈ ਸਿਰਫ਼ ਖਾਣ-ਪੀਣ ਦਾ ਸਮਾਨ ਵੰਡਣ ਤੱਕ ਸੀਮਿਤ ਨਹੀਂ ਰਹੇਗੀ। “ਹੜ੍ਹ ਮੁੱਕਣ ਤੋਂ ਬਾਅਦ ਵੀ ਮੈਂ ਲੋਕਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਸਾਥ ਦਿਆਂਗਾ,” ਉਨ੍ਹਾਂ ਨੇ ਭਰੋਸਾ ਦਿਵਾਇਆ।

ਦੋਸਾਂਝ ਨੇ NGO, ਜਵਾਨ ਵਲੰਟੀਅਰਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ ਜੋ ਰਾਹਤ ਕਾਰਜਾਂ ਵਿੱਚ ਬੇਲੋੜੇ ਜੁਟੇ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਕਾਰਪੋਰੇਟ ਘਰਾਂ ਨਾਲ ਸੰਪਰਕ ਵਿੱਚ ਹਨ, ਜਿਨ੍ਹਾਂ ਨੇ ਲੰਮੇ ਸਮੇਂ ਲਈ ਮਦਦ ਦਾ ਯਕੀਨ ਦਿਵਾਇਆ ਹੈ।

ਸੰਦੇਸ਼ ਦੇ ਅੰਤ ਵਿੱਚ ਦੋਸਾਂਝ ਨੇ ਲੋਕਾਂ ਨੂੰ ਹੌਸਲਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਇਹ ਮੁਸ਼ਕਲ ਘੜੀ ਵੀ ਲੰਘ ਜਾਵੇਗੀ ਅਤੇ ਪੰਜਾਬ ਵਿੱਚ ਮੁੜ ਚੰਗੇ ਦਿਨ ਆਉਣਗੇ।”

By Gurpreet Singh

Leave a Reply

Your email address will not be published. Required fields are marked *