ਕੈਨੇਡਾ ‘ਚ ਪੰਜਾਬੀ ਔਰਤ ਦਾ ਕਤਲ, ਪਤੀ ਤੇ ਹੀ ਲੱਗੇ ਦੋਸ਼

ਰਾਜੀਵ ਸ਼ਰਮਾ :- ਕੈਨੇਡਾ ਵਿੱਚ ਪੰਜਾਬੀ ਔਰਤ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਤਲ ਮਾਮਲੇ ‘ਚ ਦੋਸ਼ ਕਿਸੇ ਹੋਰ ‘ਤੇ ਨਹੀਂ ਸਗੋਂ ਉਸ ਦੇ ਪਤੀ ‘ਤੇ ਹੀ ਲੱਗ ਰਹੇ ਹਨ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਇਸ ਵਾਰਦਾਤ ਨੂੰ ਘਰ ‘ਚ ਹੀ ਅੰਜਾਮ ਦਿੱਤਾ। ਜਾਚ ਤੋਂ ਬਾਅਦ ਪੁਲਿਸ ਨੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਅਤੇ ਉਸ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਾਏ ਗਏ ਹਨ।

ਪੁਲਿਸ ਨੇ ਔਰਤ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਹੈ ਜਦੋਂ ਕਿ ਮੁਲਜ਼ਮ ਪਤੀ ਦੀ ਪੁੱਛਣ ਮਨਦੀਪ ਸਿੰਘ ਵੱਜੋਂ ਹੋਈ ਹੈ। ਪੁਲਿਸ ਦੀ ਜਾਣਕਾਰੀ ਅਨੁਸਾਰ, 15 ਸਤੰਬਰ ਨੂੰ ਸ਼ਾਮ 6:25 ਵਜੇ ਸਮਰਸਾਈਡ ਕਮਿਊਨਿਟੀ ਦੇ ਚੈਲਟਨ ਰੋਡ ‘ਤੇ ਇੱਕ ਘਰ ਵਿੱਚ ਇੱਕ ਹਾਦਸੇ ਦੀ ਰਿਪੋਰਟ ਮਿਲੀ। ਸੂਚਨਾ ਮਿਲਣ ‘ਤੇ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਰ ਦੇ ਅੰਦਰ ਇੱਕ ਔਰਤ ਨੂੰ ਗੰਭੀਰ ਹਾਲਤ ਵਿੱਚ ਪਈ ਪਾਇਆ। ਡਾਕਟਰਾਂ ਨੇ ਹਸਪਤਾਲ ਪਹੁੰਚਣ ‘ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਸਮੇਂ ਪਰਿਵਾਰ ਦੇ ਬਾਕੀ ਮੈਂਬਰ ਵੀ ਮੌਜੂਦ ਸਨ। ਅਪਰਾਧ ਤੋਂ ਤੁਰੰਤ ਬਾਅਦ, ਦੋਵੇਂ ਬੱਚੇ ਅਤੇ ਮ੍ਰਿਤਕ ਦੀ ਮਾਂ ਡਰਕੇ ਘਰੋਂ ਬਾਹਰ ਭੱਜ ਗਏ। ਉਨ੍ਹਾਂ ਨੂੰ ਦੇਖ ਕੇ ਗੁਆਂਢੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਕਤਲ ਦੇ ਪਿੱਛੇ ਦਾ ਸਹੀ ਮਕਸਦ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

By Rajeev Sharma

Leave a Reply

Your email address will not be published. Required fields are marked *