ਭੇਦਭਰੇ ਹਾਲਾਤਾਂ ਵਿਚ ਪੁਰਤਗਾਲ ਵਿਖੇ ਪੰਜਾਬੀ ਨੌਜਵਾਨ ਦੀ ਹੋਈ ਮੌਤ!

ਨੈਸ਼ਨਲ ਟਾਈਮਜ਼ ਬਿਉਰੋ :- ਪੰਜਾਬ ਦੇ ਜਿ਼ਲਾ ਤਰਨਤਾਰਨ (District Tarn Taran) ਦੇ ਵਸਨੀਕ ਨੌਜਵਾਨ ਦੀ ਵਿਦੇਸ਼ੀ ਧਰਤੀ ਪੁਰਤਗਾਲ ਵਿਖੇ ਭੇਦਭਰੇ ਹਾਲਾਤਾਂ (Challenging circumstances)  ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਪੁਰਤਗਾਲ (Portugal) ਵਿਖੇ ਮੌਤ ਹੋ ਜਾਣ ਦਾ ਸਾਮਚਾਰ ਮਿਲਿਆ ਹੈ ਦੀ ਪਛਾਣ ਤਰਨਤਾਰਨ ਦੇ ਪਿੰਡ ਠਰੂ ਦੇ ਦਿਲਰਾਜ ਸਿੰਘ ਵਜੋਂ ਹੋਈ ਹੈ । ਉਕਤ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਚਾਰ ਕੁ ਸਾਲ ਪਹਿਲਾਂ ਪੁਰਤਗਾਲ ਗਿਆ ਸੀ ਤੇ ਹਾਲ ਹੀ ਵਿਚ ਉਸਦੀ ਮੌਤ ਦੀ ਹੀ ਖਬਰ ਆਈ ਹੈ । ਜਿਸ ਨਾਲ ਪਿੰਡ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ।

ਦੱਸਣਯੋਗ ਹੈ ਕਿ ਆਪਣਾ ਘਰ, ਪਰਿਵਾਰ, ਪਿੰਡ, ਸ਼ਹਿਰ ਤੇ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਗਏ ਭਾਰਤੀ ਨੌਜਵਾਨਾਂ ਦੀ ਵੱਡੀ ਗਿਣਤੀ ਵਿਚ ਵੱਂਖ-ਵੱਖ ਤਰੀਕਿਆਂ ਨਾਲ ਮੌਤ (Death) ਦੀਆਂ ਖਬਰਾਂ ਦਾ ਸਿਲਸਿਲਾ ਜਾਰੀ ਹੈ, ਜਿਸ ਨਾਲ ਪਰਿਵਾਰ ਦੇ ਪਰਿਵਾਰ ਉਜੜ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।

By Gurpreet Singh

Leave a Reply

Your email address will not be published. Required fields are marked *