IPL 2025 : ਦਿੱਲੀ ਨੇ ਟਾਸ ਜਿੱਤ, ਪੰਜਾਬ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ, ਦੇਖੋ ਪਲੇਇੰਗ 11

ਜੈਪੁਰ– ਇਕ ਦਹਾਕੇ ਦੀ ਅਸਫਲਤਾ ਤੋਂ ਬਾਅਦ ਸਫਲਤਾ ਦੀ ਨਵੀਂ ਕਹਾਣੀ ਲਿਖ ਰਹੀ ਪੰਜਾਬ ਕਿੰਗਜ਼ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ਵਿਚ ਅੱਜ ਨੂੰ ਦਿੱਲੀ ਕੈਪੀਟਲਸ ਦਾ ਸਾਹਮਣਾ ਕਰੇਗੀ ਤਾਂ ਉਸ ਦੀਆਂ ਨਜ਼ਰਾਂ 11 ਸਾਲਾਂ ਵਿਚ ਪਹਿਲੀ ਵਾਰ ਟਾਪ-2 ਵਿਚ ਜਗ੍ਹਾ ਬਣਾਉਣ ’ਤੇ ਲੱਗੀਆਂ ਹੋਣਗੀਆਂ। ਇਸ ਤੋਂ ਪਹਿਲਾਂ 2014 ਸੈਸ਼ਨ ਵਿਚ ਪੰਜਾਬ ਟੀਮ ਲੀਗ ਵਿਚ ਚੋਟੀ ’ਤੇ ਰਹੀ ਸੀ ਪਰ ਫਾਈਨਲ ਵਿਚ ਹਾਰ ਗਈ ਸੀ। ਪੰਜਾਬ ਪਿਛਲੇ 18 ਸਾਲ ਦੇ ਲੀਗ ਦੇ ਇਤਿਹਾਸ ਵਿਚ ਇਕ ਵਾਰ ਹੀ ਪਲੇਅ ਵਿਚ ਪਹੁੰਚ ਸਕੀ ਹੈ। 11 ਸਾਲਾਂ ਦਾ ਇੰਤਜ਼ਾਰ ਖਤਮ ਕਰਨ ਤੋਂ ਬਾਅਦ ਹੁਣ ਪੰਜਾਬ ਦੀਆਂ ਨਜ਼ਰਾਂ ਟਾਪ-2 ਵਿਚ ਹੀ ਨਹੀਂ ਸਗੋਂ ਇਕ ਹੋਰ ਫਾਈਨਲ ਖੇਡ ਕੇ ਪਹਿਲਾ ਖਿਤਾਬ ਜਿੱਤਣ ’ਤੇ ਲੱਗੀਆਂ ਹਨ।ਦਿੱਲੀ ਨੇ ਟਾਸ ਜਿੱਤੀ ਅਤੇ ਪੰਜਾਬ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ।

ਆਤਮਵਿਸ਼ਵਾਸ ਨਾਲ ਭਰੀ ਪੰਜਾਬ ਟੀਮ ਦੇ ਹੌਸਲੇ ਹੋਰ ਵੱਧ ਗਏ ਜਦੋਂ ਉਸਦੇ ਵਿਦੇਸ਼ੀ ਖਿਡਾਰੀ ਮਾਰਕਸ ਸਟੋਇੰਸ, ਜੋਸ਼ ਇੰਗਲਿਸ, ਆਰੋਨ ਹਾਰਡੀ ਤੇ ਕਾਇਲ ਜੈਮੀਸਨ ਤਿੰਨ ਦਿਨ ਪਹਿਲਾਂ ਟੀਮ ਨਾਲ ਜੁੜੇ। ਇਹ ਚਾਰੇ ਚੋਣ ਲਈ ਉਪਲੱਬਧ ਹੋਣਗੇ ਜਦੋਂ ਉਨ੍ਹਾਂ ਦੀ ਟੀਮ ਮੁੰਬਈ ਇੰਡੀਅਨਜ਼ ਹੱਥੋਂ ਹਾਰ ਕੇ ਇੱਥੇ ਪਹੁੰਚੀ ਦਿੱਲੀ ਦਾ ਸਾਹਮਣਾ ਕਰੇਗੀ। ਭਾਰਤ ਤੇ ਪਾਕਿਸਤਾਨ ਵਿਚਾਲੇ ਸੈਨਿਕ ਟਕਰਾਅ ਕਾਰਨ ਲੀਗ ਇਕ ਹਫਤੇ ਲਈ ਮੁਲਤਵੀ ਹੋਣ ਤੋਂ ਬਾਅਦ ਵਿਦੇਸ਼ੀ ਖਿਡਾਰੀ ਵਾਪਸ ਪਰਤੇ ਗਏ ਸਨ।

ਪੰਜਾਬ ਤੇ ਦਿੱਲੀ ਵਿਚਾਲੇ 8 ਮਈ ਨੂੰ ਧਰਮਸ਼ਾਲਾ ਵਿਚ ਮੈਚ ਪਹਿਲੀ ਪਾਰ ਤੋਂ ਬਾਅਦ ਵਿਚਾਲੇ ਵਿਚ ਰੱਦ ਕਰ ਦਿੱਤਾ ਗਿਆ ਸੀ। ਟੂਰਨਾਮੈਂਟ ਬਹਾਲ ਹੋਣ ਤੋਂ ਬਾਅਦ ਪੰਜਾਬ ਟੀਮ ਨੇ ਆਪਣੇ ਵਿਦੇਸ਼ੀ ਖਿਡਾਰੀਆਂ ਨੂੰ ਵਾਪਸ ਬੁਲਾ ਲਿਆ। ਆਈ. ਆਈ. ਪੀ. ਐੱਲ. ਪਲੇਅ ਆਫ ਵਿਚ ਤਿੰਨ ਵੱਖ-ਵੱਖ ਟੀਮਾਂ ਦੀ ਕਪਤਾਨੀ ਕਰਨ ਵਾਲੇ ਪਹਿਲੇ ਕਪਤਾਨ ਬਣੇ ਪੰਜਾਬ ਦੇ ਸ਼੍ਰੇਅਸ ਅਈਅਰ ’ਤੇ ਕਾਫੀ ਦਾਰੋਮਦਾਰ ਹੋਵੇਗਾ ਜਿਹੜਾ ਬਤੌਰ ਕਪਤਾਨ ਆਪਣੀ ਸ਼ਾਨਦਾਰ ਫਾਰਮ ਕਾਇਮ ਰੱਖਣਾ ਚਾਹੇਗਾ। ਪਿਛਲੇ ਸਾਲ ਕੋਲਕਾਤਾ ਨਾਈਟ ਰਾਈਡਰਜ਼ ਨੂੰ ਖਿਤਾਬ ਦਿਵਾਉਣ ਵਾਲਾ ਅਈਅਰ 2019 ਤੇ 2020 ਵਿਚ ਦਿੱਲੀ ਨੂੰ ਪਲੇਅ ਆਫ ਤੱਕ ਲਿਜਾ ਚੁੱਕਾ ਹੈ। ਦਿੱਲੀ ਦੀ ਟੀਮ 2020 ਵਿਚ ਉਸਦੀ ਕਪਤਾਨੀ ਵਿਚ ਫਾਈਨਲ ਵਿਚ ਪਹੁੰਚੀ ਸੀ।
ਦੂਜੇ ਪਾਸੇ ਦਿੱਲੀ ਨੂੰ ਕਈ ਮੌਕੇ ਮਿਲੇ ਪਰ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਘਾਟ ਸਾਫ ਨਜ਼ਰ ਆਈ। ਤੇਜ਼ ਗੇਂਦਬਾਜ਼ ਮਿਸ਼ੇਲ ਮਾਰਸ਼ ਦੇ ਪਰਤ ਜਾਣ ਨਾਲ ਵੀ ਉਸਦੇ ਪ੍ਰਦਰਸ਼ਨ ’ਤੇ ਅਸਰ ਪਿਆ। ਹੁਣ ਟੀਮ ਜਿੱਤ ਦੇ ਨਾਲ ਟੂਰਨਾਮੈਂਟ ਦਾ ਅੰਤ ਕਰਨਾ ਚਾਹੇਗੀ।

ਟੀਮਾਂ
ਪੰਜਾਬ ਕਿੰਗਜ਼ (ਪਲੇਇੰਗ ਇਲੈਵਨ): ਪ੍ਰਭਸਿਮਰਨ ਸਿੰਘ, ਪ੍ਰਿਅੰਸ਼ ਆਰੀਆ, ਜੋਸ਼ ਇੰਗਲਿਸ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਮਾਰਕੋ ਜੈਨਸਨ, ਅਜ਼ਮਤੁੱਲਾ ਉਮਰਜ਼ਈ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ

ਦਿੱਲੀ ਕੈਪੀਟਲਜ਼ (ਪਲੇਇੰਗ ਇਲੈਵਨ): ਫਾਫ ਡੂ ਪਲੇਸਿਸ (ਕਪਤਾਨ), ਸਿਦੀਕੁੱਲਾ ਅਟਲ, ਕਰੁਣ ਨਾਇਰ, ਸਮੀਰ ਰਿਜ਼ਵੀ, ਟ੍ਰਿਸਟਨ ਸਟੱਬਸ (ਵਿਕਟਕੀਪਰ), ਆਸ਼ੂਤੋਸ਼ ਸ਼ਰਮਾ, ਵਿਪਰਾਜ ਨਿਗਮ, ਕੁਲਦੀਪ ਯਾਦਵ, ਮੋਹਿਤ ਸ਼ਰਮਾ, ਮੁਸਤਫਿਜ਼ੁਰ ਰਹਿਮਾਨ, ਮੁਕੇਸ਼ ਕੁਮਾਰ।

By Rajeev Sharma

Leave a Reply

Your email address will not be published. Required fields are marked *