ਰਾਜੀਵ ਸ਼ਰਮਾ :- ਜਰਮਨੀ ’ਚ 2 ਪੰਜਾਬੀ ਕੁੜੀਆਂ ਨੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਦੋਵਾਂ ਪੰਜਾਬੀ ਕੁੜੀਆਂ ਨੇ ਫਾਰਨ ਕੌਂਸਲ ਅਤੇ ਸਿਟੀ ਪਾਰਲੀਮੈਂਟ ਚੋਣਾਂ ਜਿੱਤ ਕੇ ਨਾ ਸਿਰਫ ਆਪਣੇ ਭਾਈਚਾਰੇ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ ਸਗੋਂ ਆਪਣੇ ਪਰਿਵਾਰ ਦਾ ਵੀ ਮਾਣ ਵਧਾਇਆ ਹੈ। ਫਾਰਨ ਕੌਂਸਲ ਅਤੇ ਸਿਟੀ ਪਾਰਲੀਮੈਂਟ ਚੋਣਾਂ ਜਿੱਤ ਦਰਜ ਕਰਨ ਵਾਲੀਆਂ ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਦਾ ਪੰਜਾਬ ਤੋਂ ਪਿਛੋਕੜ ਟਾਂਡਾ ਦੇ ਪਿੰਡ ਰੜਾ ਨਾਲ ਹੈ ਅਤੇ ਦੋਵੇਂ ਸਕੀਆਂ ਭੈਣਾਂ ਹਨ।
ਹਰਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਲਗਾਤਾਰ ਦੂਜੀ ਵਾਰ ਇਹ ਜਿੱਤ ਦਰਜ ਕੀਤੀ ਹੈ। ਇਹ ਚੋਣਾਂ ਮਾਰਚ ਮਹੀਨੇ ’ਚ ਹੋਈਆਂ ਸਨ। ਉਨ੍ਹਾਂ ਨੇ ਜਰਮਨੀ ਦੇ ਕੇਲਕੇਮ ਸ਼ਹਿਰ ’ਚ ਇਹ ਚੋਣਾਂ ਜਿੱਤੀਆਂ ਹਨ। ਇਹ ਦੋਵੇਂ ਭੈਣਾਂ ਜਰਮਨੀ ’ਚ ਪੜ੍ਹਾਈ ਕਰਨ ਆਉਣ ਵਾਲੇ ਜੇ ਕਿਸੇ ਵੀ ਸਟੂਡੈਂਟ ਨੂੰ ਵਿਦੇਸ਼ ’ਚ ਪੜ੍ਹਾਈ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਸ ਦੀ ਮਦਦ ਕਰਦੀਆਂ ਹਨ।
