ਬਿਨਾ ਹਿਜਾਬ ਪਹਿਨੇ ਨਜ਼ਰ ਆਈ ਰਾਸ਼ਿਦ ਖਾਨ ਦੀ ਖੂਬਸੂਰਤ ਪਤਨੀ, ਪਲਾਂ ‘ਚ ਵਾਇਰਲ ਹੋਈਆਂ ਤਸਵੀਰਾਂ

ਹਾਲ ਹੀ ਵਿੱਚ, ਰਾਸ਼ਿਦ ਖਾਨ ਆਪਣੀ ਪਤਨੀ ਨਾਲ ਇੱਕ ਸਮਾਗਮ (ਇਵੈਂਟ) ਵਿੱਚ ਪਹੁੰਚੇ ਸਨ। ਇਸ ਸਮਾਗਮ ਤੋਂ ਉਨ੍ਹਾਂ ਦੀ ਪਤਨੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਜਿਸ ਵਿੱਚ ਉਹ ਬਿਨਾਂ ਹਿਜਾਬ ਦੇ ਨਜ਼ਰ ਆਈ। ਹਿਜਾਬ ਨਾ ਪਹਿਨਣ ਕਾਰਨ ਇਹ ਮਾਮਲਾ ਇੱਕ ਵੱਡਾ ਵਿਵਾਦ ਬਣ ਗਿਆ ਅਤੇ ਸੋਸ਼ਲ ਮੀਡੀਆ ‘ਤੇ ਬਵਾਲ ਮਚ ਗਿਆ।

ਵਿਵਾਦ ਵਧਦਾ ਦੇਖ ਕੇ ਸੁਪਰਸਟਾਰ ਰਾਸ਼ਿਦ ਖਾਨ ਨੇ ਅੱਗੇ ਆ ਕੇ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਤਸਵੀਰ ਵਿੱਚ ਦਿਖਾਈ ਦੇਣ ਵਾਲੀ ਔਰਤ ਉਨ੍ਹਾਂ ਦੀ ਪਤਨੀ ਹੈ। ਰਾਸ਼ਿਦ ਖਾਨ ਨੇ ਦੱਸਿਆ, ‘ਹਾਲ ਹੀ ਵਿੱਚ, ਮੈਂ ਆਪਣੀ ਪਤਨੀ ਨੂੰ ਇੱਕ ਚੈਰਿਟੀ ਪ੍ਰੋਗਰਾਮ ਵਿੱਚ ਲੈ ਗਿਆ ਸੀ ਅਤੇ ਇਹ ਦੇਖ ਕੇ ਦੁੱਖ ਹੋਇਆ ਕਿ ਇੰਨੀ ਸਾਧਾਰਨ ਜਿਹੀ ਗੱਲ ‘ਤੇ ਵੀ ਅੰਦਾਜ਼ੇ ਲਗਾਏ ਜਾ ਰਹੇ ਹਨ’। ਉਨ੍ਹਾਂ ਨੇ ਅੱਗੇ ਕਿਹਾ ਕਿ ਸੱਚਾਈ ਸਿੱਧੀ ਹੈ, ਉਹ ਮੇਰੀ ਪਤਨੀ ਹੈ ਅਤੇ ਅਸੀਂ ਇਕੱਠੇ ਖੜ੍ਹੇ ਹਾਂ, ਕੁਝ ਵੀ ਲੁਕਾਉਣ ਵਾਲਾ ਨਹੀਂ ਹੈ। ਰਾਸ਼ਿਦ ਨੇ ਸਮਝ ਅਤੇ ਸਮਰਥਨ ਦਿਖਾਉਣ ਵਾਲਿਆਂ ਦਾ ਧੰਨਵਾਦ ਵੀ ਕੀਤਾ।

ਰਾਸ਼ਿਦ ਖਾਨ ਨੇ ਆਪਣੇ ਵਿਆਹ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 3 ਅਕਤੂਬਰ ਨੂੰ ਕਾਬੁਲ ਵਿੱਚ ਰਵਾਇਤੀ ਪਸ਼ਤੂਨ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾ ਲਿਆ ਹੈ। ਹਾਲਾਂਕਿ, ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਰਾਸ਼ਿਦ ਨੇ ਇਹ ਵੀ ਲਿਖਿਆ ਕਿ 2 ਅਗਸਤ 2025 ਨੂੰ, ਉਨ੍ਹਾਂ ਨੇ ਨਿਕਾਹ ਕੀਤਾ ਅਤੇ ਇੱਕ ਅਜਿਹੀ ਔਰਤ ਨਾਲ ਵਿਆਹ ਕੀਤਾ ਜੋ ਉਨ੍ਹਾਂ ਲਈ ਹਮੇਸ਼ਾ ਪਿਆਰ, ਸ਼ਾਂਤੀ ਅਤੇ ਸਾਂਝੇਦਾਰੀ ਦਾ ਪ੍ਰਤੀਕ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਸ ਦਿਨ ਉਨ੍ਹਾਂ ਨੇ ਵਿਆਹ ਕੀਤਾ, ਉਸੇ ਦਿਨ ਉਨ੍ਹਾਂ ਦੇ ਤਿੰਨ ਹੋਰ ਭਰਾਵਾਂ ਨੇ ਵੀ ਵਿਆਹ ਰਚਾਇਆ।
ਇਸ ਵਿਆਹ ਸਮਾਗਮ ਵਿੱਚ ਅਫ਼ਗਾਨਿਸਤਾਨ ਦੇ ਸਟਾਰ ਕ੍ਰਿਕਟਰਾਂ ਦੇ ਨਾਲ-ਨਾਲ ਅਫ਼ਗਾਨ ਕ੍ਰਿਕਟ ਬੋਰਡ ਦੇ ਸੀ.ਈ.ਓ. ਨਸੀਮ ਖਾਨ ਵੀ ਸ਼ਾਮਲ ਹੋਏ ਸਨ।

PunjabKesari
By Rajeev Sharma

Leave a Reply

Your email address will not be published. Required fields are marked *