ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਚਿਤੂਰ ਤੋਂ ਇਸ ਸਮੇਂ ਇੱਕ ਵੱਡੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਿਥੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਸੜਕ ਤੋਂ ਫਿਸਲ ਕੇ ਖੱਡ ਵਿੱਚ ਡਿੱਗ ਗਈ, ਜਿਸ ਦੌਰਾਨ ਹੁਣ ਤੱਕ ਨੌਂ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 22 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਵਿੱਚ ਡਰਾਈਵਰ ਅਤੇ ਕਲੀਨਰ ਸਮੇਤ ਕੁੱਲ 37 ਯਾਤਰੀ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਬਚਾਅ ਕਾਰਜ ਜਾਰੀ ਹਨ।
ਇਸ ਮਾਮਲੇ ਦੀ ਜਾਂਚ ਦੌਰਾਨ ਜ਼ਿਲ੍ਹਾ ਕੁਲੈਕਟਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ (ਏ.ਐੱਸ.ਆਰ.) ਜ਼ਿਲ੍ਹੇ ‘ਚ ਚਿਤੂਰ ਅਤੇ ਭਦਰਚਲਮ ਵਿਚਕਾਰ ਘਾਟ ਸੜਕ ‘ਤੇ ਖੱਡ ਵਿਚ ਬੱਸ ਡਿੱਗਣ ਨਾਲ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਛੇ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਬੱਸ ਪੂਰੀ ਤਰ੍ਹਾਂ ਖੱਡ ਵਿੱਚ ਨਹੀਂ ਡਿੱਗੀ, ਸਗੋਂ ਇਹ ਪਲਟ ਗਈ…ਉੱਥੇ ਹੀ ਫਸ ਗਈ। ਸਾਰੇ ਯਾਤਰੀ ਤੀਰਥ ਯਾਤਰਾ ਲਈ ਗਏ ਸਨ। ਏਐਸਆਰ ਜ਼ਿਲ੍ਹਾ ਕੁਲੈਕਟਰ ਦੇ ਅਨੁਸਾਰ, ਹਾਦਸੇ ਵਿੱਚ ਕਈ ਯਾਤਰੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਭਦਰਚਲਮ ਹਸਪਤਾਲ ਲਿਜਾਇਆ ਗਿਆ। ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਅਤੇ ਮ੍ਰਿਤਕਾਂ ਦੀ ਪਛਾਣ ਕਰ ਰਹੀ ਹੈ।
ਪੁਲਸ ਸੁਪਰਡੈਂਟ (ਐਸਪੀ) ਅਮਿਤ ਬਰਦਾਰ ਨੇ ਦੱਸਿਆ ਕਿ ਹਾਦਸਾ ਸਵੇਰੇ 4:30 ਵਜੇ ਦੇ ਕਰੀਬ ਚਿੰਤੂਰ-ਮੇਰੇਦੁਮਿਲੀ ਘਾਟ ਸੜਕ ‘ਤੇ ਦੁਰਗਾ ਮੰਦਰ ਦੇ ਨੇੜੇ ਵਾਪਰਿਆ। ਅਧਿਕਾਰੀ ਦੇ ਅਨੁਸਾਰ, ਸ਼ਾਇਦ ਸੰਘਣੀ ਧੁੰਦ ਕਾਰਨ ਬੱਸ ਡਰਾਈਵਰ ਹਾਦਸੇ ਵਾਲੀ ਥਾਂ ‘ਤੇ ਮੋੜ ਨਹੀਂ ਦੇਖ ਸਕਿਆ, ਜੋ ਕਿ ਮੋਥੁਗੁਡੇਮ ਪੁਲਸ ਸਟੇਸ਼ਨ ਖੇਤਰ ਦੇ ਅਧੀਨ ਆਉਂਦਾ ਹੈ। ਬਰਦਾਰ ਨੇ ਦੱਸਿਆ ਕਿ ਬੱਸ ਯਾਤਰੀ ਚਿਤੂਰ ਤੋਂ ਤੇਲੰਗਾਨਾ ਦੇ ਭਦਰਚਲਮ ਸਥਿਤ ਸ਼੍ਰੀ ਰਾਮ ਮੰਦਰ ਜਾ ਰਹੇ ਸਨ।
