ਸੰਗਰੂਰ – ਜੇਲ ‘ਚੋਂ ਚੱਲ ਰਿਹਾ ਸੀ ਨਸ਼ਾ ਤੇ ਸਮੱਗਲੀ ਰੈਕੇਟ – DSP ਤੇ ਕਲਾਸ-4 ਕਰਮਚਾਰੀ ਗ੍ਰਿਫ਼ਤਾਰ

ਨੈਸ਼ਨਲ ਟਾਈਮਜ਼ ਬਿਊਰੋ :- ਸੰਗਰੂਰ ਪੁਲਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਜੇਲ ਅੰਦਰੋਂ ਚੱਲ ਰਹੇ ਨਸ਼ਾ ਸਮੱਗਲਰ ਦੇ ਸੁੰਗਠਿਤ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਡੀਜੀਪੀ ਪੰਜਾਬ ਪੁਲਸ ਨੇ ਜਾਣਕਾਰੀ ਦੇ ਅਧਾਰ ‘ਤੇ ਜੇਲ ਅੰਦਰ ਕੀਤੀ ਛਾਪੇਮਾਰੀ ਦੌਰਾਨ 9 ਮੋਬਾਇਲ, 4 ਸਮਾਰਟ ਵਾਚਾਂ, 50 ਗ੍ਰਾਮ ਅਫੀਮ ਤੇ ਹੋਰ ਗੈਰਕਾਨੂੰਨੀ ਸਮਾਨ ਬਰਾਮਦ ਹੋਇਆ।

ਪ੍ਰਾਰੰਭਿਕ ਜਾਂਚ ਵਿੱਚ ਇੱਕ ਕਲਾਸ-4 ਕਰਮਚਾਰੀ ਦੀ ਭੂਮਿਕਾ ਸਾਹਮਣੇ ਆਈ, ਜੋ ਅੰਦਰ ਸਮੱਗਲਿੰਗ ਵਿੱਚ ਸਹਿਯੋਗ ਕਰ ਰਿਹਾ ਸੀ। ਪਿੱਛੇ ਤੇ ਅੱਗੇ ਦੀ ਕੜੀਆਂ ਖੰਗਾਲਦਿਆਂ ਪੁਲਸ ਨੇ ਅੰਮ੍ਰਿਤਸਰ ਤੋਂ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜੋ ਜੈਲ ਵਿੱਚ ਬੰਦ ਕੈਦੀ ਗੁਰਵਿੰਦਰ ਸਿੰਘ ਦਾ ਸਾਥੀ ਹੈ।

ਮਨਪ੍ਰੀਤ ਕੋਲੋਂ 4 ਕਿਲੋ ਹੈਰੋਇਨ, 5.5 ਲੱਖ ਰੁਪਏ ਨਕਦ, ਇੱਕ ਗਲੌਕ ਪਿਸਤੌਲ ਤੇ ਜਿੰਦਾ ਰਾਊਂਡਜ਼ ਬਰਾਮਦ ਕੀਤੇ ਗਏ।

ਇਹ ਖੁਲਾਸਾ ਉਦੋਂ ਹੋਇਆ ਜਦੋਂ ਜਾਂਚ ਦੌਰਾਨ ਸੰਗਰੂਰ ਜੇਲ ਦੇ ਡੀਐਸਪੀ ਸੁਰੱਖਿਆ, ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਨਸ਼ਿਆਂ ਤੇ ਮੋਬਾਈਲਾਂ ਦੀ ਜੇਲ ਅੰਦਰ ਸਮੱਗਲਿੰਗ ਵਿੱਚ ਸ਼ਾਮਲ ਸੀ ਅਤੇ ਭੁਗਤਾਨ ਉਸਦੇ ਪਰਿਵਾਰਕ ਮੈਂਬਰਾਂ ਦੇ UPI ਖਾਤਿਆਂ ਰਾਹੀਂ ਲਏ ਜਾ ਰਹੇ ਸਨ।

ਪੰਜਾਬ ਪੁਲਸ ਵਲੋਂ ਆੰਤਰੀਕ ਗੱਦਾਰੀ ਤੇ ਨਸ਼ਾ ਤਸਕਰੀ ਵਿਰੁੱਧ ਜ਼ੀਰੋ ਟੋਲਰੰਸ ਨੀਤੀ ਅਪਣਾਈ ਗਈ ਹੈ। ਫਿਲਹਾਲਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

ਪੁਲਿਸ ਨੇ ਸਪਸ਼ਟ ਕੀਤਾ ਕਿ ਰੁਤਬਾ ਜਾਂ ਅਹੁਦਾ ਕੋਈ ਵੀ ਹੋਵੇ, ਗੈਰਕਾਨੂੰਨੀ ਕਿਰਿਆਵਾਂ ਵਿੱਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

@PunjabPoliceInd ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਮਨ-ਚੈਨ ਵਾਲਾ ਸੂਬਾ ਬਣਾਉਣ ਲਈ ਵਚਨਬੱਧਤਾ ਦੁਹਰਾਈ ਗਈ।

By Gurpreet Singh

Leave a Reply

Your email address will not be published. Required fields are marked *