ਸਾਊਦੀ ਤੇਲ ਕੰਪਨੀ ਅਰਾਮਕੋ ਨੇ ਹੋਰਮੁਜ਼ ਨੂੰ ਬਚਾਉਣ ਲਈ ਪਾਈਪਲਾਈਨ ਰਾਹੀਂ 7 ਮਿਲੀਅਨ ਬੈਰਲ ਰੋਜ਼ਾਨਾ ਨਿਰਯਾਤ ਵਧਾਇਆ

ਸਾਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਮੀਨ ਐਚ. ਨਾਸਰ ਨੇ ਐਤਵਾਰ ਨੂੰ ਕਿਹਾ ਕਿ ਕੰਪਨੀ ਦੀ ਪੂਰਬ-ਪੱਛਮ ਪਾਈਪਲਾਈਨ ਹੁਣ ਆਪਣੀ ਪੂਰੀ ਸਮਰੱਥਾ ਤੱਕ ਪਹੁੰਚ ਗਈ ਹੈ ਅਤੇ ਇਹ ਰੋਜ਼ਾਨਾ 70 ਲੱਖ ਬੈਰਲ ਤੇਲ ਦਾ ਆਵਾਜਾਈ ਕਰ ਰਹੀ ਹੈ। ਇਹ ਰਸਤਾ ਹੋਰਮੁਜ਼ ਜਲਡੰਡੀ ਨੂੰ ਬਾਈਪਾਸ ਕਰਕੇ ਵਿਸ਼ਵ ਬਾਜ਼ਾਰਾਂ ਤੱਕ ਤੇਲ ਪਹੁੰਚਾਉਣ ਲਈ ਇਕ ਮਹੱਤਵਪੂਰਨ ਵਿਕਲਪ ਬਣ ਗਿਆ ਹੈ।

ਅਰਾਮਕੋ ਨੇ ਜਾਣਕਾਰੀ ਦਿੱਤੀ ਕਿ ਪਹਿਲੀ ਤਿਮਾਹੀ ਵਿੱਚ ਕੰਪਨੀ ਦਾ ਲਾਭ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦੀ ਵਧ ਕੇ 3,25,000 ਮਿਲੀਅਨ ਡਾਲਰ ਹੋ ਗਿਆ ਹੈ। ਇਸ ਵਾਧੇ ਦਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਅਤੇ ਪਾਈਪਲਾਈਨ ਰਾਹੀਂ ਨਿਰਯਾਤ ਵਿੱਚ ਵਾਧਾ ਹੈ।

ਮੁੱਖ ਕਾਰਜਕਾਰੀ ਅਧਿਕਾਰੀ ਅਮੀਨ ਨਾਸਰ ਨੇ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਹਾਲਾਤਾਂ ਵਿੱਚ ਕੰਪਨੀ ਦੀ ਕਾਰਗੁਜ਼ਾਰੀ ਮਜ਼ਬੂਤ ਰਹੀ ਹੈ ਅਤੇ ਪੂਰਬ-ਪੱਛਮ ਪਾਈਪਲਾਈਨ ਹੁਣ ਆਪਣੀ ਪੂਰੀ ਸਮਰੱਥਾ ਨਾਲ ਚੱਲ ਰਹੀ ਹੈ, ਜਿਸ ਨਾਲ ਸਪਲਾਈ ਚੇਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਘਟਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਹੋਰਮੁਜ਼ ਜਲਡੰਡੀ ਵਿੱਚ ਆਵਾਜਾਈ ਬੰਦ ਜਾਂ ਰੁਕੀ ਰਹੀ ਤਾਂ ਵਿਸ਼ਵ ਤੇਲ ਬਾਜ਼ਾਰ 2027 ਤੱਕ ਵੀ ਪੂਰੀ ਤਰ੍ਹਾਂ ਸਧਾਰਣ ਨਹੀਂ ਹੋ ਸਕਦਾ। ਉਨ੍ਹਾਂ ਦੇ ਅਨੁਸਾਰ ਲਗਭਗ ਇੱਕ ਅਰਬ ਬੈਰਲ ਤੇਲ ਪਹਿਲਾਂ ਹੀ ਵਿਸ਼ਵ ਬਾਜ਼ਾਰ ਤੋਂ ਘਟ ਚੁੱਕਾ ਹੈ।

ਰਿਪੋਰਟਾਂ ਮੁਤਾਬਕ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ ਅਤੇ ਇਹ ਪ੍ਰਤੀ ਬੈਰਲ ਇੱਕ ਸੌ ਡਾਲਰ ਤੋਂ ਵੀ ਉੱਪਰ ਪਹੁੰਚ ਗਈਆਂ ਹਨ। ਇਸ ਸਥਿਤੀ ਵਿੱਚ ਅਰਾਮਕੋ ਰੈਡ ਸੀ ਰਸਤੇ ਰਾਹੀਂ ਨਿਰਯਾਤ ਕਰ ਰਹੀ ਹੈ, ਜੋ ਇਕ ਮਹੱਤਵਪੂਰਨ ਵਿਕਲਪਕ ਮਾਰਗ ਬਣ ਕੇ ਉਭਰਿਆ ਹੈ।

ਇਸ ਦੌਰਾਨ ਯਨਬੂ ਸਥਿਤ ਸਮਰੈਫ ਰਿਫਾਇਨਰੀ ‘ਤੇ ਹਵਾਈ ਹਮਲੇ ਦੀ ਵੀ ਰਿਪੋਰਟ ਸਾਹਮਣੇ ਆਈ ਹੈ, ਜਿਸ ਨਾਲ ਵਿਕਲਪਕ ਨਿਰਯਾਤ ਮਾਰਗਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।

ਫਿਰ ਵੀ ਕੰਪਨੀ ਸੰਕਟਮਈ ਹਾਲਾਤਾਂ ਦੇ ਬਾਵਜੂਦ ਰਾਜ ਨੂੰ ਵੱਡੇ ਪੱਧਰ ‘ਤੇ ਲਾਭ ਦੇ ਰਹੀ ਹੈ ਅਤੇ ਵਿਸ਼ਵ ਊਰਜਾ ਸਪਲਾਈ ਨੂੰ ਜਾਰੀ ਰੱਖਣ ਲਈ ਆਪਣੇ ਨਿਰਯਾਤ ਰਸਤੇ ਲਗਾਤਾਰ ਬਦਲ ਰਹੀ ਹੈ।

By Rajeev Sharma

Leave a Reply

Your email address will not be published. Required fields are marked *