ਪੰਜਾਬ ‘ਚ ਆ ਗਈਆਂ ਫਿਰ ਛੁੱਟੀਆਂ, ਅਪ੍ਰੈਲ ‘ਚ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ

ਜਲੰਧਰ – ਪੰਜਾਬ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਵਿਚ ਸਕੂਲਾਂ ਲਈ ਕਈ ਮਹੱਤਵਪੂਰਨ ਛੁੱਟੀਆਂ ਮਨਜ਼ੂਰ ਕੀਤੀਆਂ ਗਈਆਂ ਹਨ, ਜਿਸ ਦੀ ਲਿਸਟ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਕਿਤੇ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਇਸ ਮਹੀਨੇ ਆ ਰਹੀਆਂ ਇਨ੍ਹਾਂ ਛੁੱਟੀਆਂ ਵਿਚ ਘੁੰਮਣ ਦੀ ਪਲਾਨਿੰਗ ਕਰ ਸਕਦੇ ਹੋ।  ਇਸ ਮਹੀਨੇ ਦੀਆਂ ਛੁੱਟੀਆਂ ਵਿਚ ਰਾਮ ਨੌਮੀ (6 ਅਪ੍ਰੈਲ, ਐਤਵਾਰ) ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ (8 ਅਪ੍ਰੈਲ, ਮੰਗਲਵਾਰ), ਮਹਾਵੀਰ ਜੈਯੰਤੀ (10 ਅਪ੍ਰੈਲ, ਵੀਰਵਾਰ), ਵਿਸਾਖੀ (13 ਅਪ੍ਰੈਲ, ਐਤਵਾਰ) ਜਨਮ ਦਿਨ ਡਾ. ਬੀ. ਆਰ. ਅੰਬੇਡਕਰ (14 ਅਪ੍ਰੈਲ, ਸੋਮਵਾਰ), ਗੁੱਡ ਫਰਾਈਡੇਅ (18 ਅਪ੍ਰੈਲ, ਸ਼ੁੱਕਰਵਾਰ) ਅਤੇ  ਭਗਵਾਨ ਪਰਸ਼ੂ ਰਾਮ ਜਨਮ ਉਤਸਵ (29 ਅਪ੍ਰੈਲ, ਮੰਗਲਵਾਰ)  ਸ਼ਾਮਲ ਹਨ।  

PunjabKesari

ਇਸ ਤੋਂ ਇਲਾਵਾ ਹਰ ਐਤਵਾਰ (6,13,20 ਅਤੇ 27 ਅਪ੍ਰੈਲ) ਅਤੇ ਦੂਜਾ ਸ਼ਨੀਵਾਰ 12 ਅਪ੍ਰੈਲ ਨੂੰ ਵੀ ਸਕੂਲਾਂ ‘ਚ ਛੁੱਟੀ ਰਹੇਗੀ। ਇਥੇ ਇਹ ਵੀ ਖ਼ਾਸ ਤੌਰ ‘ਤੇ ਦੱਸਣਯੋਗ ਹੈ ਕਿ ਗਜ਼ਟਿਡ ਛੁੱਟੀਆਂ ਤੋਂ ਇਲਾਵਾ ਚਾਰ ਛੁੱਟੀਆਂ ਐਤਵਾਰ ਦੀਆਂ ਆ ਰਹੀਆਂ ਹਨ ਜਦਕਿ ਕਈ ਵਿੱਦਿਅਕ ਅਦਾਰਿਆਂ ਅਤੇ ਸਰਕਾਰੀ ਦਫ਼ਤਰਾਂ ਵਿਚ ਸ਼ਨੀਵਾਰ ਦੀ ਵੀ ਛੁੱਟੀ ਹੈ ਯਾਨੀ ਕਿ ਅਪ੍ਰੈਲ ‘ਚ 10 ਦਿਨ ਵਿੱਦਿਅਕ ਅਦਾਰੇ, ਸਰਕਾਰੀ ਦਫ਼ਤਰ ਬੰਦ ਰਹਿਣਗੇ। 

By Gurpreet Singh

Leave a Reply

Your email address will not be published. Required fields are marked *