ਸੁਰੱਖਿਆ ’ਚ ਸੰਨ੍ਹ: ਪਟਿਆਲਾ ITBP ਬਟਾਲੀਅਨ ‘ਚ ਦੇਰ ਰਾਤ ਦਾਖ਼ਲ ਹੋਇਆ ਨੇਪਾਲੀ ਨੌਜਵਾਨ ਗ੍ਰਿਫ਼ਤਾਰ, 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ

ਗੁਰਪ੍ਰੀਤ ਸਿੰਘ :- ਪਟਿਆਲਾ ’ਚ ਆਈਟੀਬੀਪੀ (ਇੰਡੀਅਨ ਤਿੱਬਤ ਬਾਰਡਰ ਪੁਲਿਸ) ਦੇ ਕੈਂਪਸ ’ਚ ਦਾਖ਼ਲ ਹੋਏ ਨੇਪਾਲੀ ਲੜਕੇ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਨੇਪਾਲ ਦੇ ਜ਼ਿਲ੍ਹਾ ਸੁਨਸਰੀ ਦੇ ਧੋਬੀ ਬਲਵਾ ’ਚ ਰਹਿਣ ਵਾਲੇ 22 ਸਾਲਾ ਅਰੂਮ ਦੇ ਤੌਰ ’ਤੇ ਹੋਈ ਹੈ। ਲੜਕੇ ਨੂੰ ਇਕ ਜੂਨ ਨੂੰ ਰਾਤ ਦੋ ਵਜੇ ਫੜਿਆ ਗਿਆ ਪਰ ਉਸ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ। ਅਰਬਨ ਅਸਟੇਟ ਥਾਣਾ ਪੁਲਿਸ ਨੇ ਇੰਸਪੈਕਟਰ ਸੁਰਿੰਦਰ ਕੁਮਾਰ ਰੈਜੀਮੈਂਟ 51ਵੀਂ ਬਟਾਲੀਅਨ ਆਈਟੀਬੀਪੀ ਚੌਰਾ ਪਿੰਡ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਦੋ ਦਿਨਾਂ ਦੀ ਪੁਲਿਸ ਰਿਮਾਂਡ ’ਤੇ ਲਿਆ ਹੈ। ਥਾਣਾ ਇੰਚਾਰਜ ਗੁਰਪ੍ਰੀਤ ਸਮਰਾਓ ਨੇ ਦੱਸਿਆ ਕਿ ਮੁਲਜ਼ਮ ਨੇ ਕੈਂਪਸ ’ਚ ਦਾਖ਼ਲ ਹੋਣ ਦੇ ਮੰਤਵ ਦੀ ਜਾਂਚ ਲਈ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *