ਪਾਕਿਸਤਾਨ ਵਿੱਚ ਨਿਕਾਹ ਕਰਵਾਉਣ ਸਰਬਜੀਤ ਕੌਰ ਮਾਮਲੇ `ਚ ਸਨਸਨੀਖੇਜ ਖੁਲਾਸੇ; ਸਾਬਕਾ ਨੰਬਰਦਾਰ ਨੇ ਖੋਲ੍ਹੇ ਰਾਜ਼

ਨੈਸ਼ਨਲ ਟਾਈਮਜ਼ ਬਿਊਰੋ :- ਸੁਲਤਾਨਪੁਰ ਲੋਧੀ ਦੇ ਪਿੰਡ ਅਮਾਨੀਪੁਰ ਦੀ ਸਰਬਜੀਤ ਕੌਰ ਨੇ ਪਾਕਿਸਤਾਨ ਵਿੱਚ ਗੁਰਧਾਮਾਂ ਦੇ ਦਰਸ਼ਨਾ ਦੀ ਆੜ ਵਿੱਚ ਆਪਣੇ ਗਲਤ ਮਨਸੂਬਿਆਂ ਤਾਂ ਪੂਰਾ ਕਰ ਲਿਆ ਹੈ ਪਰ ਇਸ ਮਗਰੋਂ ਜਾਂਚ ਪ੍ਰਕਿਰਿਆ ਉਤੇ ਸਵਾਲੀਆ ਚਿੰਨ੍ਹ ਖੜ੍ਹੇ ਹੋ ਰਹੇ ਹਨ। ਇਸ ਦਰਮਿਆਨ ਅਮਾਨੀਪੁਰ ਦੇ ਸਾਬਕਾ ਨੰਬਰ ਅਰਜਨ ਸਿੰਘ ਨੇ ਸਰਬਜੀਤ ਕੌਰ ਨੂੰ ਲੈ ਕੇ ਸਨਸਨੀਖੇਜ ਖੁਲਾਸੇ ਕੀਤੇ ਹਨ।

ਉਨ੍ਹਾਂ ਨੇ ਦੱਸਿਆ ਕਿ ਸਰਬਜੀਤ ਕੌਰ ਪਿਛਲੇ ਸਾਲ ਵੀ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਗਈ ਸੀ। ਪਾਕਿਸਤਾਨ ਵਿੱਚ ਨਿਕਾਹ ਕਰਵਾਉਣ ਵਾਲੀ ਸਿੱਖ ਮਹਿਲਾ ਦੇ ਫਾਰਮ ਤਸਦੀਕ ਕਰਨ ਵਾਲਾ ਸਾਬਕਾ ਨੰਬਰਦਾਰ ਅਰਜਨ ਸਿੰਘ ਪਹਿਲੀ ਵਾਰ ਮੀਡੀਆ ਸਾਹਮਣੇ ਆਇਆ। ਸਾਬਕਾ ਨੰਬਰਦਾਰ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਉਨ੍ਹਾਂ ਤੋਂ ਆਪਣੇ ਦਸਤਾਵੇਜ਼ ਤਸਦੀਕ ਕਰਵਾਏ ਸਨ।

ਉਸ ਨੇ ਕਿਹਾ ਸੀ ਕਿ ਉਹ ਗੁਰਧਾਮਾਂ ਦੀ ਦਰਸ਼ਨ ਲਈ ਪਾਕਿਸਤਾਨ ਜਾਣਾ ਚਾਹੁੰਦੀ ਹੈ ਤੇ ਪਿੰਡ ਵਿੱਚ ਕੋਈ ਮੋਹਤਬਰ ਵਿਅਕਤੀ ਨਹੀਂ ਮਿਲ ਰਿਹਾ। ਅਰਜਨ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਸਰਬਜੀਤ ਦੇ ਦਸਤਾਵੇਜ਼ ਜਾਂਚ ਅਤੇ ਫਾਈਲ ਐਸਜੀਪੀਸੀ ਕੋਲ ਚਲੀ ਗਈ ਸੀ। ਸਰਬਜੀਤ ਕੌਰ ਵੀ ਪਿਛਲੇ ਸਾਲ ਅਰਜਨ ਸਿੰਘ ਨਾਲ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਗਈ ਸੀ। ਉਸ ਸਮੇਂ ਉਸਦਾ ਪਾਸਪੋਰਟ ਅਟਾਰੀ ਵਿਖੇ ਜਮ੍ਹਾ ਕਰਵਾਇਆ ਗਿਆ ਸੀ ਅਤੇ ਵਾਪਸ ਆਉਣ ‘ਤੇ ਵਾਪਸ ਕਰ ਦਿੱਤਾ ਗਿਆ ਸੀ।

ਜਦੋਂ ਉਹ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਗਈ ਸੀ ਤਾਂ ਉਥੇ ਉਹ ਕਿਸੇ ਨੂੰ ਨਹੀਂ ਮਿਲੀ ਸੀ। ਅਰਜਨ ਸਿੰਘ ਨੇ ਸਪੱਸ਼ਟ ਕੀਤਾ ਕਿ ਉਸਨੂੰ ਸਰਬਜੀਤ ਵਿਰੁੱਧ ਦਾਇਰ ਕਿਸੇ ਵੀ ਪੁਲਿਸ ਜਾਂ ਅਦਾਲਤੀ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਸੀ, ਕਿਉਂਕਿ ਉਸਨੇ ਕਦੇ ਵੀ ਉਸਨੂੰ ਗਵਾਹੀ ਦੇਣ ਜਾਂ ਕਿਸੇ ਕਾਨੂੰਨੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਅਪੀਲ ਨਹੀਂ ਕੀਤੀ ਸੀ। ਸਰਬਜੀਤ ਦਾ ਘਰ, ਖੇਤੀਬਾੜੀ ਵਾਲੀ ਜ਼ਮੀਨ, ਖੇਤੀਬਾੜੀ ਦਾ ਸਮਾਨ ਪਿੰਡ ਵਿੱਚ ਹੀ ਹੈ। ਉਸਦੇ ਦੋ ਪੁੱਤਰ ਅਤੇ ਪੋਤੇ-ਪੋਤੀਆਂ ਵੀ ਉੱਥੇ ਰਹਿੰਦੇ ਹਨ।

By Gurpreet Singh

Leave a Reply

Your email address will not be published. Required fields are marked *