।ਬੰਗਲਾਦੇਸ਼ ਚ ‘ਸ਼ੇਖ ਹਸੀਨਾ’ ਦੀ ਬੰਪਰ ਜਿੱਤ, ਆਵਾਮੀ ਲੀਗ ਨੇ ਇਸ ਚੋਣ ‘ਚ ਯੂਨਸ ਸਰਕਾਰ ਨੂੰ ਚਟਾਈ ਧੂੜ

ਨੈਸ਼ਨਲ ਟਾਈਮਜ਼ ਬਿਊਰੋ :- ਬੰਗਲਾਦੇਸ਼ ‘ਚ ਸ਼ਾਸਨ ਬਦਲਣ ਤੋਂ ਬਾਅਦ ਸ਼ੇਖ ਹਸੀਨਾ ਭਾਰਤ ਦੀ ਸ਼ਰਨ ਵਿੱਚ ਹਨ, ਜਦਕਿ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਸੱਤਾ ਵਿੱਚ ਹੈ। ਹੁਣ ਜਲਦੀ ਹੀ ਯੂਨਸ ਦਾ ਰਾਜ ਖ਼ਤਮ ਹੋਣ ਦੀ ਉਮੀਦ ਹੈ, ਕਿਉਂਕਿ ਮੁਲਕ ਵਿੱਚ ਵਿਰੋਧ ਦੇ ਬਾਵਜੂਦ, ਜ਼ਿਲ੍ਹਾ ਵਕੀਲ ਐਸੋਸੀਏਸ਼ਨ (ਬਾਰ ਐਸੋਸੀਏਸ਼ਨ) ਚੋਣਾਂ ਵਿੱਚ ਸ਼ੇਖ ਹਸੀਨਾ ਦੀ ਪਾਰਟੀ ਆਵਾਮੀ ਲੀਗ ਨੇ ਭਾਰੀ ਜਿੱਤ ਹਾਸਲ ਕਰ ਲਈ ਹੈ।

ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਚੋਣਾਂ ਪੂਰੀਆਂ

ਚਪੈਨਵਾਬਗੰਜ ਜ਼ਿਲ੍ਹਾ ਵਕੀਲ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਚੋਣ 24 ਫਰਵਰੀ ਨੂੰ ਹੋਈ। ਸਵੇਰੇ 10 ਵਜੇ ਤੋਂ ਦਪਹਿਰ 3 ਵਜੇ ਤੱਕ ਵੋਟ ਪੈਣ ਦੀ ਪ੍ਰਕਿਰਿਆ ਚਲੀ।ਸ਼ਾਮ 8:30 ਵਜੇ ਗਿਣਤੀ ਪੂਰੀ ਹੋਣ ‘ਤੇ ਨਤੀਜੇ ਆਏ। ਆਵਾਮੀ ਲੀਗ ਪੱਖੀ ਪੈਨਲ (ਮਨਿਰੁਲ-ਡੋਲਰ ਪਰਿਸ਼ਦ) ਨੇ 6 ਅਹੁਦੇ ਜਿੱਤ ਲਏ। BNP-ਜਮਾਤ ਪੈਨਲ ਦੇ ਮੁਕਾਬਲੇ ਆਵਾਮੀ ਲੀਗ ਨੇ ਵੱਧ ਸੀਟਾਂ ਜਿੱਤ ਕੇ ਚੋਣ ਵਿੱਚ ਵੱਡੀ ਜਿੱਤ ਹਾਸਲ ਕੀਤੀ। ਇਹ ਚੋਣ ਇੱਕ ਸਾਲ ਦੀ ਕਾਰਜਕਾਰੀ ਕਮੇਟੀ ਲਈ ਹੁੰਦੀ ਹੈ, ਜਿਸ ਵਿੱਚ 34 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚ 3 ਪੈਨਲ ਅਤੇ ਇੱਕ ਅਜ਼ਾਦ ਉਮੀਦਵਾਰ ਸ਼ਾਮਲ ਸਨ।

ਬਾਰ ਐਸੋਸੀਏਸ਼ਨ ਚੋਣਾਂ ਨੇ ਸਭ ਦਾ ਧਿਆਨ ਖਿੱਚਿਆ

ਜ਼ਿਲ੍ਹਾ ਵਕੀਲ ਐਸੋਸੀਏਸ਼ਨ (ਬਾਰ ਐਸੋਸੀਏਸ਼ਨ) ਚੋਣਾਂ ਦੇ ਨਤੀਜਿਆਂ ਨੇ ਹਰ ਕਿਸੇ ਦੀ ਨਜ਼ਰ ਆਪਣੇ ਵੱਲ ਖਿੱਚੀ ਹੈ। ਇਨ੍ਹਾਂ ਨਤੀਜਿਆਂ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਚਿੰਤਾ ਵਧਾ ਦਿੱਤੀ ਹੈ। ਕਹਿ ਸਕਦੇ ਹਾਂ ਕਿ ਬੰਗਲਾਦੇਸ਼ ‘ਚ ਯੂਨੂਸ ਸਰਕਾਰ ਦੀ ਹਵਾ ਬਦਲਣ ਵਾਲੀ ਹੈ ਅਤੇ ਇਨ੍ਹਾਂ ਚੋਣੀ ਨਤੀਜਿਆਂ ਦਾ ਅਸਰ ਆਉਣ ਵਾਲੇ ਆਮ ਚੋਣਾਂ ‘ਤੇ ਵੀ ਪੈ ਸਕਦਾ ਹੈ। ਇਸ ਕਾਰਜਕਾਰੀ ਕਮੇਟੀ ਚੋਣ ਰਾਹੀਂ ਬੰਗਲਾਦੇਸ਼ ਦੇ ਵਕੀਲਾਂ ਨੇ ਯੂਨਸ ਸਰਕਾਰ ਖ਼ਿਲਾਫ਼ ਆਪਣੀ ਨਾਰਾਜ਼ਗੀ ਖੁੱਲ੍ਹੇ ਤੌਰ ‘ਤੇ ਜਤਾਈ ਹੈ।

By Rajeev Sharma

Leave a Reply

Your email address will not be published. Required fields are marked *