ਡੇਰਾਬੱਸੀ (ਗੁਰਪ੍ਰੀਤ ਸਿੰਘ): ਅੱਜ ਕਮੇਟੀ ਪ੍ਰਧਾਨ ਰਵਿੰਦਰ ਵੈਸ਼ਨਵ, ਜਨਰਲ ਸਕੱਤਰ ਦਿਨੇਸ਼ ਵੈਸ਼ਨਵ, ਖਜ਼ਾਨਚੀ ਉਪੇਸ਼ ਬਾਂਸਲ, ਸਰਪ੍ਰਸਤ ਬਲਬੀਰ ਮੱਗੂ, ਮੀਤ ਪ੍ਰਧਾਨ ਸੁਸ਼ੀਲ ਧੀਮਾਨ ਅਤੇ ਡਾਇਰੈਕਟਰ ਸੰਜੀਵ ਥਮਨ ਦੀ ਅਗਵਾਈ ਹੇਠ, ਸ਼੍ਰੀ ਰਾਮ ਮੰਦਿਰ ਅਤੇ ਕਾਸ਼ੀ ਵਿਸ਼ਵਨਾਥ ਦੇ ਦਰਸ਼ਨਾਂ ਲਈ ਚਾਰ ਬੱਸਾਂ ਡੇਰਾਬੱਸੀ ਸ਼੍ਰੀ ਰਾਮ ਤਲਾਈ ਤੋਂ ਰਵਾਨਾ ਹੋਈਆਂ।
ਇਸ ਧਾਰਮਿਕ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ, ਜਿਨ੍ਹਾਂ ਵਿੱਚ ਔਰਤਾਂ ਦੀ ਵੀ ਵਧੀਕ ਹਿਸੇਦਾਰੀ ਰਹੀ। ਭਜਨ, ਕੀਰਤਨ ਅਤੇ “ਜੈ ਸ਼੍ਰੀ ਰਾਮ” ਦੇ ਜੈਕਾਰੇ ਲਗਾਉਂਦੇ ਹੋਏ ਸ਼ਰਧਾਲੂਆਂ ਨੇ ਖੁਸ਼ੀ ਅਤੇ ਉਤਸ਼ਾਹ ਨਾਲ ਆਪਣੀ ਯਾਤਰਾ ਸ਼ੁਰੂ ਕੀਤੀ।
ਇਸ ਯਾਤਰਾ ਦੌਰਾਨ ਸ਼ਰਧਾਲੂ ਸ਼੍ਰੀ ਰਾਮ ਮੰਦਿਰ ਅਤੇ ਕਾਸ਼ੀ ਵਿਸ਼ਵਨਾਥ ਦੇ ਵਿਖਿਆਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਗੇ। ਆਯੋਜਕਾਂ ਦੇ ਮੁਤਾਬਕ, ਇਹ ਯਾਤਰਾ ਧਾਰਮਿਕ ਵਿਸ਼ਵਾਸ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।