ਸਿੱਧੂ ਮੂਸੇਵਾਲਾ ਕਤਲ ਕੇਸ: ਅਦਾਲਤ ‘ਚ ਅੱਜ ਫੇਰ ਹੋਵੇਗੀ ਸੁਣਵਾਈ

ਗੁਰਪ੍ਰੀਤ ਸਿੰਘ :- ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਮਾਨਸਾ ਅਦਾਲਤ ‘ਚ ਅੱਜ ਫੇਰ ਸੁਣਵਾਈ ਹੋਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ 1 ਮਈ ਨੂੰ ਇਸ ਮਾਮਲੇ ਦੀ ਸੁਣਵਾਈ ਹੋਈ ਸੀ। ਇਸ ਦੌਰਾਨ ਤਿੰਨ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ, ਜਦਕਿ ਇੱਕ ਗਵਾਹ ਦੀ ਗਵਾਹੀ ਨੂੰ ਅਗਲੀ ਤਾਰੀਖ ਲਈ ਮੁਲਤਵੀ ਕਰ ਦਿੱਤਾ ਗਿਆ, ਜਿਸ ਦੀ ਅੱਜ ਗਵਾਹੀ ਹੋਵੇਗੀ। ਇਸ ਦੇ ਨਾਲ ਹੀ ਅਦਾਲਤ ਨੇ ਪਿਛਲੀ ਸੁਣਵਾਈ ਨਾਮਜ਼ਦ ਜੀਵਨਜੋਤ ਜੁਗਨੂੰ ਨੂੰ ਸਬੂਤਾਂ ਦੀ ਘਾਟ ਕਾਰਨ ਬੇਗੁਨਾਹ ਐਲਾਨ ਦਿੱਤਾ ਸੀ। ਅਦਾਲਤ ਨੇ ਸਿੱਧੂ ਮੂਸੇਵਾਲਾ ਪੱਖ ਵੱਲੋਂ ਪੁਲੀਸ ਤੋਂ ਜੀਵਨਜੋਤ ਜੁਗਨੂੰ ਸਮੇਤ ਚਾਰ ਵਿਅਕਤੀਆਂ (ਕੰਵਰ ਗਰੇਵਾਲ, ਜੋਤੀ ਪੰਧੇਰ ਅਤੇ ਅਵਤਾਰ ਸਿੰਘ) ਬਾਰੇ ਸਟੇਟਸ ਰਿਪੋਰਟ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਅਦਾਲਤ ਦਾ ਜੀਵਨਜੋਤ ਜੁਗਨੂੰ ਬਾਰੇ ਫੈਸਲਾ ਆਇਆ। ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਅੱਜ 22 ਮਈ ਲਈ ਮੁਲਤਵੀ ਕਰ ਦਿੱਤੀ ਸੀ। ਸੁਣਵਾਈ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅਦਾਲਤ ਵਿੱਚ ਹਾਜ਼ਰ ਰਹੇ ਸਨ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ, 2022 ਨੂੰ ਜਵਾਹਰਕੇ ਪਿੰਡ ਵਿੱਚ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਮਾਰ ਦਿੱਤਾ ਸੀ। ਇਸ ਵਾਰਦਾਤ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦਾ ਨਾਂਅ ਸਾਹਮਣੇ ਆਇਆ ਸੀ ਅਤੇ ਜਾਂਚ ਦੌਰਾਨ ਮਾਨਸਾ ਪੁਲਿਸ ਨੇ ਦੋ ਦਰਜਨ ਮੁਲਜ਼ਮਾਂ ਨੂੰ ਇਸ ਕੇਸ ‘ਚ ਨਾਮਜ਼ਦ ਕੀਤਾ ਅਤੇ ਕਈ ਗ੍ਰਿਫ਼ਤਾਰੀਆਂ ਕੀਤੀਆਂ। ਮਾਮਲਾ ਇਸ ਸਮੇਂ ਅਦਾਲਤ ਵਿੱਚ ਵਿਚਾਰ ਅਧੀਨ ਹੈ।

By Gurpreet Singh

Leave a Reply

Your email address will not be published. Required fields are marked *