ਨੈਸ਼ਨਲ ਟਾਈਮਜ਼ ਬਿਊਰੋ :- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਪੋਸਟ ਕਰਕੇ ਨਿਆਂ ਪ੍ਰਕਿਰਿਆ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਲਿਖਿਆ ਕਿ ਪੁੱਤ ਦੀ ਹੱਤਿਆ ਨੂੰ ਸਵਾ ਦੋ ਸਾਲ ਹੋ ਗਏ, ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਕਾਨੂੰਨ ਦੇ ਹਰ ਦਰ ‘ਤੇ ਜਾਣ ਦੇ ਬਾਵਜੂਦ, ਸਿਸਟਮ ਨੇ ਹਮੇਸ਼ਾਂ ਰੁਕਾਵਟਾਂ ਪਾਈਆਂ।
ਬਲਕੌਰ ਸਿੰਘ ਨੇ ਕਿਹਾ ਕਿ ਕਈ ਲੋਕਾਂ ਨੇ ਉਨ੍ਹਾਂ ਦੀ ਹਿੰਮਤ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਪੁੱਤ ਲਈ ਆਖ਼ਰੀ ਸਾਹ ਤੱਕ ਲੜਾਈ ਜਾਰੀ ਰੱਖਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਸਿੱਧੂ ਦੀ ਹੱਤਿਆ ਸਿਰਫ਼ ਉਨ੍ਹਾਂ ਦੇ ਪਰਿਵਾਰ ਦਾ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਦਾ ਵੀ ਘਾਟਾ ਸੀ।
ਉਨ੍ਹਾਂ ਨੇ ਲੋਕਾਂ ਨੂੰ ਸਵਾਲ ਕੀਤਾ — “ਕਦੇ ਤੱਕ ਅਸੀਂ ਹੀ ਤੜਫੀਏ?” — ਅਤੇ ਇਸ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਇਹ ਪੋਸਟ #JusticeForSidhuMooseWala ਹੈਸ਼ਟੈਗ ਨਾਲ ਕੀਤੀ ਗਈ, ਜਿਸਨੂੰ ਕੁਝ ਹੀ ਸਮੇਂ ਵਿੱਚ ਹਜ਼ਾਰਾਂ ਲੋਕਾਂ ਨੇ ਪਸੰਦ ਅਤੇ ਸਾਂਝਾ ਕੀਤਾ
