ਨਵੀਂ ਦਿੱਲੀ – ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ ਪਿਛਲੇ ਸ਼ਨੀਵਾਰ ਯਾਨੀ 31 ਮਈ ਨੂੰ ਸੋਨਾ 95,355 ਰੁਪਏ ਦੇ ਪੱਧਰ ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ, ਜਿਹੜਾ ਕਿ ਹੁਣ 7 ਜੂਨ ਤੱਕ 1,790 ਰੁਪਏ ਵਧ 97,145 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 21 ਅਪ੍ਰੈਲ ਨੂੰ ਸੋਨੇ ਨੇ 99,100 ਰੁਪਏ ਦਾ ਉੱਚਤਮ ਪੱਧਰ ਬਣਾ ਲਿਆ ਸੀ।
ਦੂਜੇ ਪਾਸੇ ਚਾਂਦੀ ਦੀ ਗੱਲ ਕਰੀਏ ਤਾਂ ਇਹ ਮੌਜੂਦਾ ਸਮੇਂ ਆਪਣੇ ਸਭ ਤੋਂ ਉੱਚੇ ਪੱਧਰ ਭਾਵ ਨਵੇਂ ਰਿਕਾਰਡ ਪੱਧਰ ‘ਤੇ ਕਾਰੋਬਾਰ ਕਰ ਰਹੀ ਹੈ। 31 ਮਈ ਭਾਵ ਪਿਛਲੇ ਸ਼ਨੀਵਾਰ ਇਸ ਦੀ ਕੀਮਤ 97,458 ਰੁਪਏ ਸੀ ਜਿਹੜੀ ਕਿ ਅੱਜ 7 ਜੂਨ ਤੱਕ 7,827 ਰੁਪਏ ਵਧ 1,05,285 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ।
ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ 10 ਗ੍ਰਾਮ ਸੋਨੇ ਦੀ ਕੀਮਤ
24 ਕੈਰੇਟ 22 ਕੈਰੇਟ
ਸੋਨੇ ਦੀ ਕੀਮਤ ਸੋਨੇ ਦੀ ਕੀਮਤ
ਦਿੱਲੀ: 98,120 ਰੁਪਏ 89,950 ਰੁਪਏ
ਮੁੰਬਈ: 97,970 ਰੁਪਏ 89,800 ਰੁਪਏ
ਕੋਲਕਾਤਾ: 97,970 ਰੁਪਏ 89,800 ਰੁਪਏ
ਚੇਨਈ 97,970 ਰੁਪਏ 89,800 ਰੁਪਏ
ਇਸ ਸਾਲ ਸੋਨਾ ਹੋ ਗਿਆ 20,983 ਰੁਪਏ ਮਹਿੰਗਾ
ਇਸ ਸਾਲ ਜਨਵਰੀ ਮਹੀਨੇ ਤੋਂ ਹੁਣ ਤੱਕ, 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 76,162 ਰੁਪਏ ਤੋਂ ਵਧ ਕੇ 97,145 ਰੁਪਏ ਹੋ ਗਈ ਹੈ। ਭਾਵ ਇਸ ਦੀ ਕੀਮਤ ਵਿਚ ਹੁਣ ਤੱਕ 21,196 ਰੁਪਏ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 2024 ਵਿੱਚ ਸੋਨਾ ਕੁੱਲ 12,810 ਰੁਪਏ ਮਹਿੰਗਾ ਹੋਇਆ ਸੀ।
ਦੂਜੇ ਪਾਸੇ ਚਾਂਦੀ ਦੀ ਕੀਮਤ ਵੀ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 1,05,285 ਰੁਪਏ ਹੋ ਗਈ ਹੈ। ਭਾਵ ਇਸ ਦੀ ਕੀਮਤ ਵਿਚ ਇਸ ਸਾਲ ਹੁਣ ਤੱਕ 19,268 ਰੁਪਏ ਦਾ ਵਾਧਾ ਹੋਇਆ ਹੈ।
