ਸਿਨਰ ਦਾ ਨਾਂ ਲੌਰੀਅਸ ਸਪੋਰਟਸਮੈਨ ਆਫ ਯੀਅਰ ਦੀ ਨਾਜ਼ਮਦਗੀ ਸੂਚੀ ’ਚੋਂ ਹਟਾਇਆ ਗਿਆ

ਲੰਡਨ- ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਯਾਨਿਕ ਸਿਨਰ ਦਾ ਨਾਂ ਲੌਰੀਅਸ ਸਪੋਰਟਸਮੈਨ ਆਫ ਦਿ ਯੀਅਰ ਲਈ ਨਾਮਜ਼ਦ ਕੀਤੇ ਗਏ ਖਿਡਾਰੀਆਂ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ ਕਿਉਂਕਿ ਇਟਲੀ ਦੇ ਇਸ ਖਿਡਾਰੀ ’ਤੇ ਡੋਪਿੰਗ ਜਾਂਚ ਵਿਚ ਅਸਫਲ ਰਹਿਣ ਲਈ 3 ਮਹੀਨੇ ਦੀ ਪਾਬੰਦੀ ਲੱਗੀ ਹੈ।

ਲੌਰੀਅਸ ਵਰਲਡ ਸਪੋਰਟਸ ਅਕੈਡਮੀ ਦੇ ਮੁਖੀ ਸੀਨ ਫਿਟਜ਼ਪੈਟ੍ਰਿਕ ਨੇ ਬਿਆਨ ਵਿਚ ਕਿਹਾ ਕਿ ਵਿਸ਼ਵ ਡੋਪਿੰਗ ਰੋਕੂ ਏਜੰਸੀ ਤੇ ਸਿਨਰ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਇਸ ਖਿਡਾਰੀ ’ਤੇ ਪਾਬੰਦੀ ਲੱਗਣ ਦੇ ਕਾਰਨ ਇਹ ਫੈਸਲਾ ਕੀਤਾ ਗਿਆ।

ਪਿਛਲੇ ਸਾਲ ਨੋਵਾਕ ਜੋਕੋਵਿਚ ਨੇ 2023 ਲਈ ਲੌਰੀਅਸ ਸਪੋਰਟਸਮੈਨ ਆਫ ਦਿ ਯੀਅਰ ਦਾ ਐਵਾਰਡ ਜਿੱਤਿਆ ਸੀ ਤੇ ਸਪੈਨਿਸ਼ ਫੁੱਟਬਾਲ ਸਟਾਰ ਏਟਾਨਾ ਬੋਨਮਾਤੀ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ ਸੀ। ਇਸ ਸਾਲ ਦੇ ਐਵਾਰਡਾਂ ਲਈ ਨਾਮਜ਼ਦ ਕੀਤੇ ਗਏ ਖਿਡਾਰੀਆਂ ਦਾ ਐਲਾਨ ਸੋਮਵਾਰ ਨੂੰ ਮੈਡ੍ਰਿਡ ਵਿਚ ਕੀਤਾ ਜਾਵੇਗਾ।

By nishuthapar1

Leave a Reply

Your email address will not be published. Required fields are marked *