ਸੁਪਰੀਮ ਕੋਰਟ ਦੀ ਫਟਕਾਰ ਦੇ ਬਾਵਜੂਦ ਨਹੀਂ ਰੁਕੇ ਆਤਮਹੱਤਿਆ ਦੇ ਮਾਮਲੇ, ਕੋਟਾ ’ਚ ਫੇਰ ਇਕ ਨੀਟ ਵਿਦਿਆਰਥਣ ਨੇ ਕੀਤੀ ਆਤਮ ਹੱਤਿਆ

ਨੈਸ਼ਨਲ ਟਾਈਮਜ਼ ਬਿਊਰੋ :- ਕੋਟਾ ਸ਼ਹਿਰ ਵਿੱਚ ਵਿਦਿਆਰਥੀਆਂ ਵੱਲੋਂ ਹੋ ਰਹੀਆਂ ਆਤਮਹੱਤਿਆਵਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ। ਐਤਵਾਰ ਰਾਤੀ ਫੇਰ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਨੀਟ ਦੀ ਤਿਆਰੀ ਕਰ ਰਹੀ ਇਕ ਵਿਦਿਆਰਥਣ ਨੇ ਆਪਣੇ ਹੋਸਟਲ ਦੇ ਕਮਰੇ ਵਿੱਚ ਫੰਦਾ ਲਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।

ਮਹਾਵੀਰ ਨਗਰ ਥਰਡ ’ਚ ਰਹਿ ਰਹੀ ਇਹ 17 ਸਾਲਾ ਛਾਤਰਾ, ਜਿਸ ਦੀ ਪਛਾਣ ਜੀਸ਼ਾਨ ਵਜੋਂ ਹੋਈ ਹੈ, ਜੰਮੂ-ਕਸ਼ਮੀਰ ਦੀ ਵਸਨੀਕ ਸੀ ਅਤੇ ਸਿਰਫ 7 ਦਿਨ ਪਹਿਲਾਂ ਹੀ ਕੋਟਾ ਆਈ ਸੀ। ਉਸਨੇ ਪਿਛਲੇ ਸਾਲ ਘਰੋਂ ਹੀ ਆਨਲਾਈਨ ਕੋਚਿੰਗ ਕਰੀ ਸੀ ਅਤੇ ਹੁਣ ਕੋਟਾ ਆ ਕੇ ਨੀਟ ਯੂ.ਜੀ. ਦੀ ਤਿਆਰੀ ਕਰ ਰਹੀ ਸੀ।

ਪੁਲਿਸ ਅਨੁਸਾਰ, ਘਟਨਾ ਸਮੇਂ ਜੀਸ਼ਾਨ ਕਿਸੇ ਰਿਸ਼ਤੇਦਾਰ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਗੱਲ ਕਰਦਿਆਂ-ਕਰਦਿਆਂ ਹੀ ਉਸਨੇ ਅਚਾਨਕ ਪੰਖੇ ਨਾਲ ਰੱਸੀ ਲਾਈ ਅਤੇ ਫੰਦਾ ਲਾ ਲਿਆ। ਜਦੋਂ ਹੋਸਟਲ ਦੇ ਹੋਰ ਵਿਦਿਆਰਥੀਆਂ ਨੇ ਗੱਲਤ ਗੱਲ ਮਹਿਸੂਸ ਕੀਤੀ ਤਾਂ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਅੰਦਰੋਂ ਬੰਦ ਸੀ। ਫਿਰ ਨੇੜੇ ਹੀ ਚੱਲ ਰਹੇ ਇਕ ਨਿਰਮਾਣ ਕਾਰਜ ਤੋਂ ਕਾਰਪੇਂਟਰ ਨੂੰ ਬੁਲਾਇਆ ਗਿਆ ਅਤੇ ਕਟਰ ਨਾਲ ਦਰਵਾਜਾ ਕੱਟਿਆ ਗਿਆ। ਅੰਦਰ ਜਾ ਕੇ ਵੇਖਿਆ ਗਿਆ ਕਿ ਜੀਸ਼ਾਨ ਫੰਦੇ ਨਾਲ ਲਟਕ ਰਹੀ ਸੀ। ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਮੌਕੇ ‘ਤੇ ਪੁਲਿਸ ਪਹੁੰਚੀ ਪਰ ਉਨ੍ਹਾਂ ਨੂੰ ਕੋਈ ਸੁਸਾਇਡ ਨੋਟ ਨਹੀਂ ਮਿਲਿਆ। ਲਾਸ਼ ਨੂੰ ਮੋਰਚਰੀ ‘ਚ ਰੱਖਵਾ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਉਪਰੰਤ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਣਯੋਗ ਹੈ ਕਿ ਕੋਟਾ ਵਿੱਚ ਵਿਦਿਆਰਥੀਆਂ ਵੱਲੋਂ ਆਤਮਹੱਤਿਆ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਹਾਲ ਹੀ ‘ਚ ਸਪ੍ਰੀਮ ਕੋਰਟ ਨੇ ਭੀ ਰਾਜ ਸਰਕਾਰ ਨੂੰ ਕੜੀ ਫਟਕਾਰ ਲਾਈ ਸੀ। ਕੋਰਟ ਨੇ ਪੁੱਛਿਆ ਕਿ ਸਾਲ 2025 ਵਿੱਚ ਹੁਣ ਤੱਕ ਹੋ ਚੁੱਕੀਆਂ 14 ਵਿਦਿਆਰਥੀਆਂ ਦੀਆਂ ਆਤਮਹੱਤਿਆਵਾਂ ਨੂੰ ਲੈ ਕੇ ਸਰਕਾਰ ਨੇ ਕੀ ਉਪਰਾਲੇ ਕੀਤੇ ਹਨ? ਕੋਰਟ ਨੇ ਇਹ ਵੀ ਕਿਹਾ ਸੀ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਇਸਨੂੰ ਹਲਕੇ ਵਿੱਚ ਨਾ ਲਿਆ ਜਾਵੇ। 14 ਜੁਲਾਈ ਨੂੰ ਕੋਟਾ ਦੇ ਐਸ.ਪੀ. ਨੂੰ ਵੀ ਸੁਪਰੀਮ ਕੋਰਟ ਨੇ ਤਲਬ ਕੀਤਾ ਹੈ।

By Gurpreet Singh

Leave a Reply

Your email address will not be published. Required fields are marked *