ਨੈਸ਼ਨਲ ਟਾਈਮਜ਼ ਬਿਊਰੋ :- ਭਾਈ ਮਨੀ ਸਿੰਘ ਕਾਲਜ ਵਿੱਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੇਂ ਧੜੇ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ “ਜਿਹੜਾ ਨਵਾਂ ਚੁੱਲਾ ਬਾਲਿਆ ਗਿਆ ਹੈ, ਉਹ ਆਪਣੀ ਹਿੰਮਤ ਨਾਲ ਬਾਲਣ। ਜਿਹੜੀਆਂ ਮੁਫ਼ਤ ਦੀਆਂ ਲੱਕੜੀਆਂ ਤੇ ਬਾਹਰੋਂ ਆ ਰਹੀ ਗੈਸ ਏਜੰਸੀਆਂ ਹਨ, ਉਹ ਬੰਦ ਕਰ ਦਿਓ। ਉਹਨਾਂ ਨੇ ਸਿੱਧਾ ਸੰਦੇਸ਼ ਦਿੱਤਾ ਕਿ ਨਵਾਂ ਬਣਿਆ ਧੜਾ ਆਪਣੇ ਪੈਰਾਂ ‘ਤੇ ਖੜ੍ਹਾ ਹੋਵੇ, ਨਾ ਕਿ ਹੋਰਾਂ ਦੇ ਆਸਰੇ। ਇਸ ਸਾਰੀ ਰਾਜਨੀਤਿਕ ਹਲਚਲ ਦੇ ਦੌਰਾਨ, ਮਨੀਸ਼ ਇਸ ਸੋਧੀਆ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਪੰਜਾਬੀਆਂ ਨੂੰ ਧੌਂਸ ਦਿਖਾਉਣ ਵਾਲੀ ਗੱਲ ਹੈ।
ਉਹਨਾਂ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਫ਼ਤਰ ਅਤੇ ਚੋਣ ਨਿਸ਼ਾਨ ਲਈ ਉਹ ਲੋਕਾਂ ਦੀ ਕਚਹਿਰੀ ਵਿੱਚ ਜਾਣਗੇ। ਲੌਂਗੋਵਾਲ ਦੀ ਇਸ ਬਰਸੀ ਨੇ ਸਪੱਸ਼ਟ ਕੀਤਾ ਹੈ ਕਿ ਅਕਾਲੀ ਦਲ ਦੀ ਰਾਜਨੀਤੀ ਅਜੇ ਵੀ ਨਵੇਂ ਧੜਿਆਂ ਦੇ ਗਠਨ ਅਤੇ ਪੁਰਾਣੀਆਂ ਗਿਲ਼ੇ-ਸ਼ਿਕਵਿਆਂ ਦੇ ਆਧਾਰ ‘ਤੇ ਬਦਲ ਰਹੀ ਹੈ। ਇਹ ਬਰਸੀ ਸਿਰਫ਼ ਸ਼ਹੀਦ ਨੂੰ ਯਾਦ ਕਰਨ ਦਾ ਮੌਕਾ ਨਹੀਂ, ਸਗੋਂ ਅਕਾਲੀ ਰਾਜਨੀਤੀ ਵਿੱਚ ਆ ਰਹੇ ਨਵੇਂ ਸੰਕਟ ਅਤੇ ਵਿਚਾਰਧਾਰਕ ਵੰਡ ਦਾ ਪ੍ਰਤੀਕ ਵੀ ਬਣੀ।
