ਰਿਲੀਜ਼ ਦੇ 48 ਘੰਟਿਆਂ ਦੇ ਅੰਦਰ ਭਾਰਤ ਵਿਚ ਬੈਨ ਹੋਈ ‘ਸਤਲੁਜ’, Zee 5 ਨੇ ਕਿਉਂ ਲਿਆ ਇਹ ਫੈਸਲਾ? ਜਾਣੋ ਪੂਰੀ ਕਹਾਣੀ

ਗੁਰਪ੍ਰੀਤ ਸਿੰਘ :- ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਨੇ ਦਰਸ਼ਕਾਂ ਦੇ ਦਿਲੋ-ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਫ਼ਿਲਮ ਦੇਖਣ ਤੋਂ ਬਾਅਦ ਆਪਣੇ ਹੰਝੂ ਰੋਕ ਪਾਉਣਾ ਮੁਸ਼ਕਲ ਹੋ ਰਿਹਾ ਹੈ। ਫ਼ਿਲਮ ਵਿਚ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਦਰਦਨਾਕ ਅੰਤ ਨੂੰ ਦਰਸਾਇਆ ਗਿਆ ਹੈ। ਇਸ ਨੂੰ ਮੇਕਰਜ਼ ਨੇ ਜ਼ੀ5 (ZEE 5) ‘ਤੇ ਰਿਲੀਜ਼ ਕੀਤਾ ਸੀ, ਪਰ ਮਹਿਜ਼ ਦੋ ਦਿਨਾਂ ਬਾਅਦ ਹੀ ਭਾਰਤ ਵਿਚ ਇਸ ਦੀ ਸਟ੍ਰੀਮਿੰਗ ‘ਤੇ ਰੋਕ ਲੱਗ ਗਈ। ਜ਼ੀ5 ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਫ਼ਿਲਮ ਨੂੰ ਅਗਲੇ ਹੁਕਮਾਂ ਤੱਕ ਭਾਰਤ ਵਿਚ ਨਾ ਦਿਖਾਉਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਜ਼ੀ5 ਨੇ ਕਿਹਾ ਕਿ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਜੋ ਹੁੰਗਾਰਾ ਮਿਲਿਆ ਸੀ, ਉਹ ਵਾਕਈ ਹੈਰਾਨ ਕਰਨ ਵਾਲਾ ਸੀ। ਉਹ ਇਸ ਨੂੰ ਜਿੰਨੀ ਜਲਦੀ ਹੋ ਸਕੇ ਪਲੇਟਫਾਰਮ ‘ਤੇ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਫ਼ਿਲਮ ‘ਤੇ ਅਚਾਨਕ ਲੱਗੇ ਪਾਬੰਦੀ ਨੇ ਸੋਸ਼ਲ ਮੀਡੀਆ ‘ਤੇ ਨਵੀਂ ਬਹਿਸ ਛੇੜ ਦਿੱਤੀ ਹੈ।
ਫ਼ਿਲਮ 1990 ਦੇ ਦਹਾਕੇ ਦੇ ਪੰਜਾਬ ਦੇ ਉਸ ਕਾਲੇ ਦੌਰ ਦੀ ਕਹਾਣੀ ਬਿਆਨ ਕਰਦੀ ਹੈ, ਜਿਸ ਵਿਚ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਫ਼ਿਲਮ ਵਿਚ ਪੁਲਸ ਦੀ ਜ਼ਿਆਦਤੀ, ਜਾਅਲੀ ਮੁੱਠਬੇੜਾਂ ਅਤੇ ਹਜ਼ਾਰਾਂ ਗਾਇਬ ਹੋਏ ਲੋਕਾਂ ਦੇ ਸੰਵੇਦਨਸ਼ੀਲ ਮੁੱਦਿਆਂ ਨੂੰ ਉਠਾਇਆ ਗਿਆ ਹੈ। ਸੈਂਸਰ ਬੋਰਡ ਨੇ ਵੀ ਫ਼ਿਲਮ ਨੂੰ ਪਾਸ ਕਰਨ ਵਿਚ ਕਰੀਬ 3-4 ਸਾਲ ਲਾ ਦਿੱਤੇ ਸਨ। ਇਸ ਵਿਚ 127 ਕੱਟ ਲਗਾਉਣ ਦੀ ਮੰਗ ਕੀਤੀ ਗਈ ਸੀ। ਬੋਰਡ ਚਾਹੁੰਦਾ ਸੀ ਕਿ ਫ਼ਿਲਮ ਦੇ ਮੁੱਖ ਕਿਰਦਾਰ ਦਾ ਨਾਮ ਬਦਲਿਆ ਜਾਵੇ ਅਤੇ ਪੰਜਾਬ ਪੁਲਸ ਨਾਲ ਜੁੜੇ ਕਈ ਸੀਨ ਹਟਾਏ ਜਾਣ। ਨਿਰਦੇਸ਼ਕ ਹਨੀ ਤ੍ਰੇਹਾਨ ਅਤੇ ਦਿਲਜੀਤ ਦੋਸਾਂਝ ਇਸ ਗੱਲ ‘ਤੇ ਅੜ ਗਏ ਸਨ ਕਿ ਫ਼ਿਲਮ ਬਿਨਾਂ ਕਿਸੇ ਕੱਟ ਦੇ ਹੀ ਰਿਲੀਜ਼ ਹੋਵੇਗੀ। ਖਿਚਤਾਨ ਦੀ ਵਜ੍ਹਾ ਕਰਕੇ ਫ਼ਿਲਮ ਦਾ ਨਾਮ ‘ਪੰਜਾਬ 95’ ਤੋਂ ਬਦਲ ਕੇ ‘ਸਤਲੁਜ’ ਕਰਨਾ ਪਿਆ ਸੀ।

By Gurpreet Singh

Leave a Reply

Your email address will not be published. Required fields are marked *