17
Sep
ਡੇਰਾਬੱਸੀ (ਗੁਰਪ੍ਰੀਤ ਸਿੰਘ) : ਵਿਧਾਨਸਭਾ ਹਲਕਾ ਡੇਰਾਬੱਸੀ 'ਚ ਅੱਜ ਕੱਲ੍ਹ ਕਾਲਾ ਅੰਗਰੇਜ ਦੀ ਲੜਾਈ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵਿਚਕਾਰ ਸਬਦੀ ਜੰਗ ਨੇ ਹਲਕੇ ਦੀ ਸਿਆਸਤ ਗਰਮਾ ਦਿੱਤੀ ਹੈ। ਬੀਤੇ ਦਿਨੀ ਲਾਲੜੂ ਵਿਖੇ ਹੋਏ ਇਕ ਪ੍ਰੋਗਰਾਮ ਵਿੱਚ ਹਲਕਾ ਵਿਧਾਇਕ ਕੁਲਜੀਤ ਰੰਧਾਵਾ ਨੇ ਦੀਪਇੰਦਰ ਸਿੰਘ ਢਿੱਲੋਂ ਨੂੰ ਕਾਲਾ ਅੰਗਰੇਜ ਕਹਿ ਕੇ ਸੰਬੋਧਨ ਕੀਤਾ। ਗੱਲ ਇੱਥੋਂ ਤੱਕ ਨਹੀਂ ਰੁਕੀ, ਰੰਧਾਵਾ ਨੇ ਇਕ ਖ਼ਬਰ ਦੀ ਖਬਰ ਲਹਿਰਾਉਂਦਿਆਂ ਕਿਹਾ ਕਿ ਇਕ ਕਾਲਾ ਅੰਗਰੇਜ ਫਰੀਦਕੋਟ ਤੋਂ ਫਟਕਾਰਿਆ ਹੋਇਆ, ਡੇਰਾਬੱਸੀ ਹਲਕੇ ਤੋਂ ਸੱਤ ਵਾਰ ਨਕਾਰਿਆ ਹੋਇਆ, ਸਵੇਰ ਤੋਂ ਸ਼ਾਮ ਤੱਕ ਕਰਦਾ ਕੀ…
