27
Nov
ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ 'ਚ 15 ਸਾਲ ਪਹਿਲਾਂ ਐੱਮ. ਬੀ. ਏ. ਵਿਦਿਆਰਥਣ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਕੇਸ 'ਚ ਅਦਾਲਤ ਨੇ ਸੀਰੀਅਲ ਕਿਲਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ ਭਲਕੇ 28 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਜਿਸ ਵੇਲੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਉਸ ਵੇਲੇ ਮ੍ਰਿਤਕ ਵਿਦਿਆਰਥਣ ਦੇ ਮਾਤਾ-ਪਿਤਾ ਵੀ ਅਦਾਲਤ 'ਚ ਮੌਜੂਦ ਸਨ, ਜਿਨ੍ਹਾਂ ਨੂੰ 15 ਸਾਲ ਬਾਅਦ ਇਨਸਾਫ਼ ਦੀ ਆਸ ਬੱਝੀ। ਸੈਕਟਰ-38 ’ਚ ਕਰੀਬ 15 ਸਾਲ ਪਹਿਲਾਂ 2010 ’ਚ ਪੁਲਸ ਨੇ 21 ਸਾਲਾ ਐੱਮ. ਬੀ. ਏ. ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ ਸੀ। ਪੋਸਟਮਾਰਟਮ ਰਿਪੋਰਟ ’ਚ ਖ਼ੁਲਾਸਾ ਹੋਇਆ ਕਿ ਵਿਦਿਆਰਥਣ ਦਾ ਕਤਲ ਅਤੇ ਜਬਰ-ਜ਼ਿਨਾਹ ਵੀ ਕੀਤਾ ਸੀ।…
