01
Aug
ਪਟਿਆਲਾ :- ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਆਪਣੇ ਨੌਂ ਦਿਨਾਂ ਦੇ ਪੰਜਾਬ ਦੌਰੇ ਤਹਿਤ ਅੱਜ ਸ਼ਨੀਵਾਰ ਨੂੰ ਪਟਿਆਲਾ ਅਤੇ ਸੁਨਾਮ ਵਿੱਚ ਦੋ ਅਹਿਮ ਮੀਟਿੰਗਾਂ ਕਰਨਗੇ। ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਮੀਟਿੰਗਾਂ ਸਵੇਰੇ 10 ਵਜੇ ਪਟਿਆਲਾ ਅਤੇ ਦੁਪਹਿਰ 3 ਵਜੇ ਸੁਨਾਮ ਵਿੱਚ ਹੋਣਗੀਆਂ। ਸੂਤਰਾਂ ਅਨੁਸਾਰ, ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚਤਾਣ ਕਾਰਨ ਪਾਰਟੀ ਨੂੰ ਹੋਏ ਸਿਆਸੀ ਨੁਕਸਾਨ ਦੀ ਭਰਪਾਈ ਲਈ ਹਾਈਕਮਾਨ ਨੇ ਹੁਣ ਨੌਜਵਾਨਾਂ ਅਤੇ ਬੂਥ ਪੱਧਰ ਦੇ ਸੰਗਠਨ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਭੁਪੇਸ਼ ਬਘੇਲ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕਰ…
