16
Nov
ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਜਾਣ ਲਈ ਨਿਕਲੇ ਪਰਿਵਾਰ ਨੂੰ ਈਰਾਨ ਦੇ ਤਹਿਰਾਨ ਵਿਚ ਅਗਵਾ ਕਰਕੇ ਪਰਿਵਾਰ ਤੋਂ 70 ਲੱਖ ਰੁਪਏ ਦੀ ਫਿਰੌਤੀ ਲੈਣ ਦੇ ਮਾਮਲੇ ਵਿਚ ਪੁਲਸ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਨਵਾਂਸ਼ਹਿਰ ਦੀ ਪੁਲਸ ਨੇ ਜਲੰਧਰ ਤੋਂ ਫਿਰੌਤੀ ਦੀ ਇਕ ਕਿਸ਼ਤ ਚੁੱਕਣ ਵਾਲੇ ਵਿਅਕਤੀ ਦੀ ਪਛਾਣ ਵੀ ਕਰ ਲਈ ਪਰ ਅਜੇ ਤਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਹਾਲਾਂਕਿ ਪੀੜਤ ਨੇ 3 ਵਾਰ ਜਲੰਧਰ ਵਿਚ ਪੈਸੇ ਦੇਣ ’ਤੇ ਜਲੰਧਰ ਦੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਸ਼ਿਕਾਇਤ ਦਿੱਤੀ ਪਰ ਉਹ ਸ਼ਿਕਾਇਤ ਵੀ ਨਵਾਂਸ਼ਹਿਰ ਪੁਲਸ ਨੂੰ ਮਾਰਕ ਕਰ ਦਿੱਤੀ ਗਈ। ਪੀੜਤ ਦਾ ਦੋਸ਼ ਹੈ ਕਿ ਪੈਸੇ ਚੁੱਕਣ ਵਾਲਾ ਇਕ ਵਿਅਕਤੀ…
