24
Oct
ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਵਿਗਿਆਪਨ ਦੁਨੀਆ ਨੂੰ ਵੱਡਾ ਝਟਕਾ ਲੱਗਾ ਹੈ। ਐਡ ਗੁਰੂ ਦੇ ਨਾਮ ਨਾਲ ਮਸ਼ਹੂਰ ਪਿਊਸ਼ ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਉਹ 70 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਉਨ੍ਹਾਂ ਨੇ ਮੁੰਬਈ ਵਿੱਚ ਅਖੀਰੀ ਸਾਹ ਲਏ। ਉਹਨਾਂ ਨੇ 'ਅਬਕੀ ਬਾਰ ਮੋਦੀ ਸਰਕਾਰ' ਅਤੇ 'ਠੰਢਾ ਮਤਲਬ ਕੋਕਾ ਕੋਲਾ' ਸਮੇਤ ਕਈ ਮਸ਼ਹੂਰ ਵਿਗਿਆਪਨ ਬਣਾਏ। ਪਿਊਸ਼ ਪਾਂਡੇ ਦਾ ਜਨਮ ਰਾਜਸਥਾਨ ਦੇ ਜੈਪੁਰ ਵਿੱਚ ਹੋਇਆ ਸੀ। ਹਾਲਾਂਕਿ ਮੌਤ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ।
