26
Oct
ਰਾਂਚੀ - ਝਾਰਖੰਡ ਦੇ ਰਾਂਚੀ ਵਿਚ ਸ਼ਨੀਵਾਰ ਸ਼ਾਮ ਚਲਦੀ ਬੱਸ ਵਿਚ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਹਾਲਾਂਕਿ ਇਸ ਘਟਨਾ ਦੌਰਾਨ ਬੱਸ ਵਿਚ 45 ਯਾਤਰੀ ਸਵਾਰ ਸਨ, ਜੋ ਵਾਲ-ਵਾਲ ਬਚ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਰਾਂਚੀ-ਲੋਹਰਦਗਾ ਹਾਈਵੇਅ ’ਤੇ ਵਾਪਰੀ ਹੈ, ਜਦੋਂ ਬੱਸ ਸੂਬੇ ਦੀ ਰਾਜਧਾਨੀ ਤੋਂ ਚਤਰਾ ਜਾ ਰਹੀ ਸੀ। ਸ਼ੱਕ ਹੈ ਕਿ ਬੈਟਰੀ ਬਾਕਸ ਦੇ ਨੇੜੇ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ। ਇਸ ਘਟਨਾ ਦੀ ਜਾਂਚ ਕਰ ਰਹੇ ਮਾਂਡਰ ਥਾਣਾ ਇੰਚਾਰਜ ਮਨੋਜ ਕਰਮਾਲੀ ਨੇ ਦੱਸਿਆ ਕਿ ਬੱਸ ’ਚ 45 ਸਵਾਰੀਆਂ ਸਨ ਅਤੇ ਮਾਂਡਰ ਬਾਜ਼ਾਰ ਨੇੜੇ ਉਸ ਵਿਚ ਅਚਾਨਕ ਅੱਗ…
