ਆਂਧਰਾ ਪ੍ਰਦੇਸ਼ ਤੋਂ ਬਾਅਦ ਇਸ ਥਾਂ ਤੇ ਚੱਲਦੀ ਬੱਸ ਨੂੰ ਲੱਗੀ ਅੱਗ, ਮਚੇ ਭਾਂਬੜ!

ਨੈਸ਼ਨਲ ਟਾਈਮਜ਼ ਬਿਊਰੋ :- ਝਾਰਖੰਡ ਦੇ ਰਾਂਚੀ ਵਿਚ ਸ਼ਨੀਵਾਰ ਸ਼ਾਮ ਚਲਦੀ ਬੱਸ ਵਿਚ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਹਾਲਾਂਕਿ ਇਸ ਘਟਨਾ ਦੌਰਾਨ ਬੱਸ ਵਿਚ 45 ਯਾਤਰੀ ਸਵਾਰ ਸਨ, ਜੋ ਵਾਲ-ਵਾਲ ਬਚ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਰਾਂਚੀ-ਲੋਹਰਦਗਾ ਹਾਈਵੇਅ ’ਤੇ ਵਾਪਰੀ ਹੈ, ਜਦੋਂ ਬੱਸ ਸੂਬੇ ਦੀ ਰਾਜਧਾਨੀ ਤੋਂ ਚਤਰਾ ਜਾ ਰਹੀ ਸੀ। ਸ਼ੱਕ ਹੈ ਕਿ ਬੈਟਰੀ ਬਾਕਸ ਦੇ ਨੇੜੇ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ। 

ਇਸ ਘਟਨਾ ਦੀ ਜਾਂਚ ਕਰ ਰਹੇ ਮਾਂਡਰ ਥਾਣਾ ਇੰਚਾਰਜ ਮਨੋਜ ਕਰਮਾਲੀ ਨੇ ਦੱਸਿਆ ਕਿ ਬੱਸ ’ਚ 45 ਸਵਾਰੀਆਂ ਸਨ ਅਤੇ ਮਾਂਡਰ ਬਾਜ਼ਾਰ ਨੇੜੇ ਉਸ ਵਿਚ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਖੁਸ਼ਕਿਸਮਤੀ ਨਾਲ ਬੱਸ ਨੂੰ ਸਮੇਂ ਸਿਰ ਰੋਕ ਲਿਆ ਗਿਆ ਅਤੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤਾ ਕੁਝ ਹੀ ਦੇਰ ਵਿਚ ਉਥੇ ਪਹੁੰਚ ਗਿਆ ਪਰ ਉਦੋਂ ਤੱਕ ਸਥਾਨਕ ਦੁਕਾਨਦਾਰਾਂ ਨੇ ਅੱਗ ਬੁਝਾ ਦਿੱਤੀ ਸੀ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲੇ ਵਿਚ ਸ਼ੁੱਕਰਵਾਰ ਨੂੰ ਉਸ ਸਮੇਂ 20 ਲੋਕ ਸੜ ਕੇ ਮਾਰੇ ਗਏ ਜਦੋਂ ਬੈਂਗਲੁਰੂ ਜਾ ਰਹੀ ਇਕ ਬੱਸ ’ਚ ਇਕ ਦੋਪਹੀਆ ਵਾਹਨ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ।

By Gurpreet Singh

Leave a Reply

Your email address will not be published. Required fields are marked *