02
May
ਰਾਜੀਵ ਸ਼ਰਮਾ :- ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਔਸਟੀਨ ਤੋਂ ਲਗਭਗ 40 ਮੀਲ (ਕਰੀਬ 65 ਕਿਲੋਮੀਟਰ) ਦੱਖਣ-ਪੱਛਮ ਵਿੱਚ ਸਥਿਤ ਵਿੰਬਰਲੀ ਸ਼ਹਿਰ ਵਿੱਚ ਵਾਪਰਿਆ। ਹਾਦਸੇ ਦਾ ਵੇਰਵਾ ਹੇਜ਼ ਕਾਉਂਟੀ ਦੇ ਜੱਜ ਰੂਬੇਨ ਬੇਸੇਰਾ ਨੇ ਦੱਸਿਆ ਕਿ ਹਾਦਸਾਗ੍ਰਸਤ ਜਹਾਜ਼ 'ਸੇਸਨਾ 421ਸੀ' (Cessna 421C) ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਨੁਸਾਰ, ਜਹਾਜ਼ ਰਾਤ ਲਗਭਗ 11.25 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਉਡਾਣ ਦੇ ਵੇਰਵਿਆਂ ਅਨੁਸਾਰ, ਇਹ ਜਹਾਜ਼ ਟੈਕਸਾਸ ਦੇ ਅਮਰੀਲੋ ਤੋਂ ਉਡਾਣ ਭਰ ਕੇ ਨਿਊ ਬ੍ਰੌਨਫੇਲਜ਼ ਰਾਸ਼ਟਰੀ ਹਵਾਈ ਅੱਡੇ ਵੱਲ ਜਾ…
