14
Sep
ਅੰਮ੍ਰਿਤਸਰ- ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੁਬਈ ਤੋਂ ਡਿਪੋਰਟ ਕੀਤੇ ਗਏ 8 ਬੇਵੱਸ ਨੌਜਵਾਨਾਂ ਨੂੰ ਆਪਣੇ ਖਰਚੇ 'ਤੇ ਘਰ ਪੁੱਜਦਾ ਕੀਤਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਆਤਮਾ ਸਿੰਘ ਜਦ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਵਿਜੇ ਕੁਮਾਰ, ਹਰਬੰਸ ਲਾਲ, ਗਗਨ ਕੁਮਾਰ ਪੁੱਤਰ ਪਰਮਜੀਤ, ਵਿਜੇ ਕੁਮਾਰ ਪੁੱਤਰ ਬਿੰਦਰ, ਗਗਨ ਕੁਮਾਰ ਪੁੱਤਰ ਬਿੰਦਰ, ਬੱਗਾ ਪ੍ਰਕਾਸ਼ ਤੇ ਅਜੇ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਨੇ ਉਨ੍ਹਾਂ…
