Deport

ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ

ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ

ਅੰਮ੍ਰਿਤਸਰ- ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੁਬਈ ਤੋਂ ਡਿਪੋਰਟ ਕੀਤੇ ਗਏ 8 ਬੇਵੱਸ ਨੌਜਵਾਨਾਂ ਨੂੰ ਆਪਣੇ ਖਰਚੇ 'ਤੇ ਘਰ ਪੁੱਜਦਾ ਕੀਤਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਦੇ ਆਤਮਾ ਸਿੰਘ ਜਦ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਵਿਜੇ ਕੁਮਾਰ, ਹਰਬੰਸ ਲਾਲ, ਗਗਨ ਕੁਮਾਰ ਪੁੱਤਰ ਪਰਮਜੀਤ, ਵਿਜੇ ਕੁਮਾਰ ਪੁੱਤਰ ਬਿੰਦਰ, ਗਗਨ ਕੁਮਾਰ ਪੁੱਤਰ ਬਿੰਦਰ, ਬੱਗਾ ਪ੍ਰਕਾਸ਼ ਤੇ ਅਜੇ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਨੇ ਉਨ੍ਹਾਂ…
Read More
ਕੈਨੇਡਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੀ ਕਾਰਵਾਈ, 30,000 ਤੋਂ ਵੱਧ ਡਿਪੋਰਟ ਵਾਰੰਟ ਜਾਰੀ

ਕੈਨੇਡਾ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ ਵੱਡੀ ਕਾਰਵਾਈ, 30,000 ਤੋਂ ਵੱਧ ਡਿਪੋਰਟ ਵਾਰੰਟ ਜਾਰੀ

ਟੋਰਾਂਟੋ/ਨਵੀਂ ਦਿੱਲੀ : ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀਆਂ ਵਿਰੁੱਧ ਸਖ਼ਤ ਰੁਖ਼ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਤੋਂ ਬਾਅਦ, ਕੈਨੇਡਾ ਨੇ ਵੀ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਵੱਲ ਕਦਮ ਚੁੱਕੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਹਾਲ ਹੀ ਵਿੱਚ ਦੱਸਿਆ ਕਿ ਉਨ੍ਹਾਂ ਨੇ ਦੇਸ਼ ਭਰ ਵਿੱਚ ਉਨ੍ਹਾਂ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ ਜਿਨ੍ਹਾਂ ਦੇ ਵੀਜ਼ਾ ਖਤਮ ਹੋ ਗਏ ਹਨ ਜਾਂ ਜਿਨ੍ਹਾਂ ਦੀਆਂ ਸ਼ਰਨ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਰਿਪੋਰਟਾਂ ਅਨੁਸਾਰ, ਹੁਣ ਤੱਕ 30,000 ਤੋਂ ਵੱਧ ਡਿਪੋਰਟ ਵਾਰੰਟ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਉਨ੍ਹਾਂ ਲੋਕਾਂ…
Read More
ਕੈਨੇਡਾ 2025 ਦੇਵੇਗਾ 36,087 ਵਿਅਕਤੀਆਂ ਨੂੰ ਦੇਸ਼ ਨਿਕਾਲਾ: 90% ਸ਼ਰਨਾਰਥੀ ਦਾਅਵੇਦਾਰ ਅਸਫਲ

ਕੈਨੇਡਾ 2025 ਦੇਵੇਗਾ 36,087 ਵਿਅਕਤੀਆਂ ਨੂੰ ਦੇਸ਼ ਨਿਕਾਲਾ: 90% ਸ਼ਰਨਾਰਥੀ ਦਾਅਵੇਦਾਰ ਅਸਫਲ

ਓਟਾਵਾ (ਰਾਜੀਵ ਸ਼ਰਮਾ): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਪੁਸ਼ਟੀ ਕੀਤੀ ਹੈ ਕਿ ਸੰਘੀ ਸਰਕਾਰ 2025 ਵਿੱਚ ਦੇਸ਼ ਤੋਂ ਲਗਭਗ 36,000 ਵਿਅਕਤੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਤਿਆਰੀ ਕਰ ਰਹੀ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਦੇਸ਼ ਨਿਕਾਲਾ ਦਾ ਸਾਹਮਣਾ ਕਰ ਰਹੇ 90% ਤੋਂ ਵੱਧ ਲੋਕ ਅਸਫਲ ਸ਼ਰਨਾਰਥੀ ਦਾਅਵੇਦਾਰ ਹਨ ਜਿਨ੍ਹਾਂ ਦੀਆਂ ਸ਼ਰਣ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਵਾਪਸ ਲੈ ਲਈਆਂ ਗਈਆਂ ਹਨ। ਇਹ ਹਾਲ ਹੀ ਦੇ ਸਾਲਾਂ ਵਿੱਚ ਦੇਸ਼ ਨਿਕਾਲੇ ਦੇ ਸਭ ਤੋਂ ਵੱਡੇ ਯਤਨਾਂ ਵਿੱਚੋਂ ਇੱਕ ਹੈ, ਕਿਉਂਕਿ ਸੰਘੀ ਸਰਕਾਰ ਸਰਹੱਦੀ ਪ੍ਰਬੰਧਨ, ਰਿਹਾਇਸ਼ ਦੀ ਘਾਟ ਅਤੇ ਅਨਿਯਮਿਤ ਪ੍ਰਵਾਸ ਬਾਰੇ ਚਿੰਤਾਵਾਂ 'ਤੇ ਵਧਦੇ ਦਬਾਅ ਦੇ ਵਿਚਕਾਰ ਇਮੀਗ੍ਰੇਸ਼ਨ ਕਾਨੂੰਨਾਂ ਨੂੰ…
Read More
ਮਿਆਂਮਾਰ ਤੋਂ ਵਾਪਸ ਭੇਜੇ 510 ਭਾਰਤੀਆਂ ’ਚ 49 ਪੰਜਾਬੀ

ਮਿਆਂਮਾਰ ਤੋਂ ਵਾਪਸ ਭੇਜੇ 510 ਭਾਰਤੀਆਂ ’ਚ 49 ਪੰਜਾਬੀ

ਨੈਸ਼ਨਲ ਟਾਈਮਜ਼ ਬਿਊਰੋ :- ਮਿਆਂਮਾਰ ਵੱਲੋਂ ਵਾਪਸ ਭੇਜੇ ਭਾਰਤੀਆਂ ਵਿੱਚ ਕਈ ਪੰਜਾਬੀ ਹਨ। ਇਨ੍ਹਾਂ ਭਾਰਤੀਆਂ ਨੂੰ ਲੈ ਕੇ ਦੋ ਉਡਾਣਾਂ ਦਿੱਲੀ ਏਅਰਪੋਰਟ ’ਤੇ ਉੱਤਰੀਆਂ ਹਨ। ਪੰਜਾਬ ਨਾਲ ਸਬੰਧਤ ਵਿਅਕਤੀਆਂ ਨੂੰ ਲੈਣ ਲਈ ਪੰਜਾਬ ਪੁਲੀਸ ਦੀ ਵਿਸ਼ੇਸ਼ ਟੀਮ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ। ਇਹ ਸਾਰੇ 510 ਭਾਰਤੀ ਦੋ ਉਡਾਣਾਂ ਰਾਹੀਂ ਵਾਪਸ ਭਾਰਤ ਭੇਜੇ ਗਏ ਹਨ। ਇਨ੍ਹਾਂ ਵਿੱਚ 49 ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲੀਸ ਦੀ ਡਿਊਟੀ ਲੱਗੀ ਸੀ, ਜਿਨ੍ਹਾਂ ਵਿੱਚ ਕੁਝ ਮੁਲਾਜ਼ਮ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨਾਲ ਸਬੰਧਤ ਹਨ। ਮਿਆਂਮਾਰ ਤੋਂ ਵਾਪਸ ਭੇਜੇ ਇਨ੍ਹਾਂ ਭਾਰਤੀਆਂ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਨਾਲ ਸਬੰਧਤ ਵਿਅਕਤੀ ਹਨ, ਜਿਨ੍ਹਾਂ ਵਿੱਚ…
Read More
ਅਮਰੀਕਾ ਨੇ ਹੋਰ ਭਾਰਤੀਆਂ ਨੂੰ ਕੀਤਾ Deport, ਜਾਣੋ ਇਸ ਵਾਰ ਕਿੱਥੇ ਲੈਂਡ ਹੋਇਆ ਜਹਾਜ਼

ਅਮਰੀਕਾ ਨੇ ਹੋਰ ਭਾਰਤੀਆਂ ਨੂੰ ਕੀਤਾ Deport, ਜਾਣੋ ਇਸ ਵਾਰ ਕਿੱਥੇ ਲੈਂਡ ਹੋਇਆ ਜਹਾਜ਼

ਪਨਾਮਾ ਸਿਟੀ : ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਤਹਿਤ ਅਮਰੀਕਾ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਉੱਥੇ ਗਏ ਭਾਰਤੀਆਂ ਨੂੰ ਵੀ ਡਿਪੋਰਟ ਕੀਤਾ ਜਾ ਰਿਹਾ ਹੈ। ਇਨ੍ਹਾਂ ਭਾਰਤੀਆਂ ਨੂੰ ਅਮਰੀਕਾ ਤੋਂ ਲੈ ਕੇ 3 ਫ਼ਲਾਈਟਾਂ ਪਹਿਲਾਂ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਹੋ ਚੁੱਕੀਆਂ ਹਨ। ਹੁਣ ਅਮਰੀਕਾ ਵੱਲੋਂ ਕੁਝ ਹੋਰ ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ ਫ਼ਿਲਹਾਲ ਡਿਪੋਰਟ ਕਰ ਕੇ ਪਨਾਮਾ ਭੇਜਿਆ ਗਿਆ ਹੈ ਜਿੱਥੋਂ ਇਨ੍ਹਾਂ ਨੂੰ ਭਾਰਤ ਲਿਆਂਦਾ ਜਾਵੇਗਾ।  ਪਨਾਮਾ ਨੇ ਭਾਰਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਦੇ ਇਕ ਸਮੂਹ ਦੇ ਸੁਰੱਖਿਅਤ ਪਹੁੰਚਣ ਬਾਰੇ ਸੂਚਿਤ ਕੀਤਾ ਹੈ ਅਤੇ ਉੱਥੇ…
Read More
ਅਮਰੀਕਾ ਤੋਂ ਡਿਪੋਰਟ ਡੇਰਾਬੱਸੀ ਦੇ ਵਿਆਹੁਤਾ ਜੋੜੇ ਦੇ ਟੁੱਟੇ ਸੁਫ਼ਨੇ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ

ਅਮਰੀਕਾ ਤੋਂ ਡਿਪੋਰਟ ਡੇਰਾਬੱਸੀ ਦੇ ਵਿਆਹੁਤਾ ਜੋੜੇ ਦੇ ਟੁੱਟੇ ਸੁਫ਼ਨੇ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ

ਡੇਰਾਬੱਸੀ : ਲਾਲੜੂ ਨੇੜਲੇ ਪਿੰਡ ਜੜੌਤ ਦੇ 22 ਸਾਲਾ ਪਰਦੀਪ ਦੇ ਅਮਰੀਕਾ ਤੋਂ ਵਾਪਸ ਆਉਣ ਮਗਰੋਂ ਇਨ੍ਹਾਂ ਦੇ ਨੇੜੇ ਹੀ ਪੈਂਦੇ ਪਿੰਡ ਜੌਲਾ ਖੁਰਦ ਦੇ ਪਤੀ-ਪਤਨੀ ਨੂੰ ਵੀ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ। ਉਨ੍ਹਾਂ ਦਾ ਵਿਆਹ ਸਿਰਫ ਡੇਢ ਸਾਲ ਪਹਿਲਾਂ ਹੋਇਆ ਸੀ। 8 ਮਹੀਨੇ ਵੱਖ-ਵੱਖ ਦੇਸ਼ਾਂ 'ਚ ਭਟਕਣ ਅਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਪੁਲਸ ਨੇ ਫੜ੍ਹ ਲਿਆ। ਦੋਹਾਂ ਪਤੀ-ਪਤਨੀ ਨੂੰ 119 ਭਾਰਤੀਆਂ ਦੀ ਟੀਮ ਸਮੇਤ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਵਾਪਸ ਪਰਤੇ ਪੁੱਤਰ ਦੇ ਪਿਤਾ ਜਸਵਿੰਦਰ ਸਿੰਘ ਪੰਜਾਬ ਪੁਲਸ ਦੇ ਐਰੋਸਿਟੀ ਥਾਣੇ 'ਚ ਏ. ਐੱਸ. ਆਈ. ਵਜੋਂ ਤਾਇਨਾਤ ਹਨ।…
Read More
67 ਪੰਜਾਬੀਆਂ ਸਮੇਤ 119 ਭਾਰਤੀਆਂ ਨੂੰ ਕੀਤਾ ਜਾਵੇਗਾ ਡਿਪੋਟ, ਦੇਖੋ ਲਿਸਟਾਂ!

67 ਪੰਜਾਬੀਆਂ ਸਮੇਤ 119 ਭਾਰਤੀਆਂ ਨੂੰ ਕੀਤਾ ਜਾਵੇਗਾ ਡਿਪੋਟ, ਦੇਖੋ ਲਿਸਟਾਂ!

ਕੀ ਇਸ ਵਾਰ ਫਿਰ ਹਥਕੜੀਆਂ ਤੇ ਬੇੜੀਆਂ ਨਾਲ ਬੰਨ੍ਹ ਕੇ ਲਿਆਂਦੇ ਜਾਣਗੇ ਭਾਰਤੀ ਡਿਪੋਰਟੀ ਨੈਸ਼ਨਲ ਟਾਈਮਜ਼ ਬਿਊਰੋ:- ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਦੂਜਾ ਜੱਥਾ ਅੱਜ (15 ਫਰਵਰੀ), ਸ਼ਨੀਵਾਰ ਰਾਤ 10 ਵਜੇ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚ ਰਿਹਾ ਹੈ। ਇਸ ਵਿੱਚ 119 ਭਾਰਤੀਆਂ ਨੂੰ ਜ਼ਬਰਦਸਤੀ ਵਾਪਸ ਭੇਜਿਆ ਜਾਵੇਗਾ। ਇਨ੍ਹਾਂ ਵਿੱਚ ਪੰਜਾਬ ਦੇ 67 ਅਤੇ ਹਰਿਆਣਾ ਦੇ 33 ਲੋਕ ਸ਼ਾਮਲ ਹਨ। ਇਸ ਦੌਰਾਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਵਾਈ ਅੱਡੇ ਦਾ ਦੌਰਾ ਕਰਨਗੇ ਅਤੇ ਵਾਪਸ ਭੇਜੇ ਜਾ ਰਹੇ ਪੰਜਾਬੀਆਂ ਨੂੰ ਮਿਲਣਗੇ। ਇਸ ਤੋਂ ਬਾਅਦ, 157 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ 16 ਫਰਵਰੀ, ਐਤਵਾਰ ਨੂੰ ਰਾਤ 10…
Read More
Deportation ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨੂੰ ਅੰਮ੍ਰਿਤਸਰ ’ਚ ਰਸੀਵ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ

Deportation ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨੂੰ ਅੰਮ੍ਰਿਤਸਰ ’ਚ ਰਸੀਵ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 14 ਫਰਵਰੀ ਮੁੱਖ ਮੰਤਰੀ ਭਗਵੰਤ ਮਾਨ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਦੇ ਦੂਜੇ ਬੈਚ ਨੂੰ ਭਲਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਰਿਸੀਵ ਕਰਨਗੇ। ਮੁੱਖ ਮੰਤਰੀ ਅੱਜ ਹੀ ਅੰਮ੍ਰਿਤਸਰ ਲਈ ਰਵਾਨਾ ਹੋਣਗੇ। ਮੁੱਖ ਮੰਤਰੀ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਵਾਲੇ ਜਹਾਜ਼ ਨੂੰ ਮੁੜ ਅੰਮ੍ਰਿਤਸਰ ਵਿਚ ਉਤਾਰਨ ਤੋਂ ਖਫ਼ਾ ਹਨ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਅਮਰੀਕੀ ਜਹਾਜ਼ ਦੀ ਦੂਜੀ ਵਾਰ ਅੰਮ੍ਰਿਤਸਰ ’ਚ ਲੈਂਡਿੰਗ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਦਾ ਹਿੱਸਾ ਸਮਝ ਰਹੇ ਹਨ। ਮਾਨ ਦਾ ਮੰਨਣਾ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਨਰਿੰਦਰ ਮੋਦੀ…
Read More
‘ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਜਹਾਜ਼ ਨੂੰ ਅੰਮ੍ਰਿਤਸਰ ਲੈਂਡ ਕਰਵਾਉਣਾ ਕੇਂਦਰ ਦੀ ਸਾਜ਼ਿਸ਼’ ; MP ਰੰਧਾਵਾ

‘ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਜਹਾਜ਼ ਨੂੰ ਅੰਮ੍ਰਿਤਸਰ ਲੈਂਡ ਕਰਵਾਉਣਾ ਕੇਂਦਰ ਦੀ ਸਾਜ਼ਿਸ਼’ ; MP ਰੰਧਾਵਾ

ਗੁਰਦਾਸਪੁਰ- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਗੁਰੂ ਰਾਮਦਾਸ ਏਅਰਪੋਰਟ ਅੰਮ੍ਰਿਤਸਰ ਵਿਖੇ ਉਤਾਰਨ 'ਤੇ ਸਖ਼ਤ ਇਤਰਾਜ਼ ਜਤਾਇਆ।  ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਕੇਂਦਰ ਸਰਕਾਰ ਵੱਲੋਂ ਸਾਜਿਸ਼ ਤਹਿਤ ਕੀਤਾ ਗਿਆ ਹੈ ਜਿਸ ਦਾ ਮੁੱਖ ਮਕਸਦ ਪੰਜਾਬ ਅਤੇ ਪੰਜਾਬੀਆਂ ਦੇ ਅਕਸ ਨੂੰ ਵਿਸ਼ਵ ਭਰ ਵਿੱਚ ਠੇਸ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜਾਣਬੁੱਝ ਕੇ ਲੈਂਡਿੰਗ ਦਾ ਦਿਨ 5 ਫਰਵਰੀ ਚੁਣਿਆ ਗਿਆ ਤਾਂ ਕਿ ਸਾਰਾ ਮੀਡੀਆ ਦਿੱਲੀ ਦੀਆਂ ਚੋਣਾਂ ਮਗਰ ਰੁੱਝਿਆ ਰਹੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਮਹਾਕੁੰਭ ਇਸ਼ਨਾਨ 'ਤੇ ਪਹੁੰਚ ਗਏ ਤੇ ਪੂਰਾ ਦਿਨ ਬਾਕੀ ਦਾ ਮੀਡੀਆ…
Read More
ਆਪ’ ਨੇ America ਤੋਂ 104 Indians ਨੂੰ ਬੇਰਹਿਮੀ ਨਾਲ ਡਿਪੋਰਟ ਕਰਨ ਦੀ ਕੀਤੀ ਨਿੰਦਾ, Modi Govt ਤੋਂ ਮੰਗੀ ਜਵਾਬਦੇਹੀ

ਆਪ’ ਨੇ America ਤੋਂ 104 Indians ਨੂੰ ਬੇਰਹਿਮੀ ਨਾਲ ਡਿਪੋਰਟ ਕਰਨ ਦੀ ਕੀਤੀ ਨਿੰਦਾ, Modi Govt ਤੋਂ ਮੰਗੀ ਜਵਾਬਦੇਹੀ

ਆਮ ਆਦਮੀ ਪਾਰਟੀ (AAP) ਨੇ America ਤੋਂ 104 ਭਾਰਤੀਆਂ ਨੂੰ ਡਿਪੋਰਟ (ਦੇਸ਼ ਨਿਕਾਲਾ) ਕਰਨ ਅਤੇ ਉਨ੍ਹਾਂ ਨਾਲ ਕੀਤੇ ਗਏ ਅਣਮਨੁੱਖੀ ਵਿਵਹਾਰ ਦੀ ਸਖ਼ਤ ਨਿੰਦਾ ਕੀਤੀ ਹੈ। ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹੋਏ, ‘AAP’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਇਸ ਕਾਰਵਾਈ ਨੂੰ “ਮੰਦਭਾਗਾ” ਕਰਾਰ ਦਿੱਤਾ ਅਤੇ ਭਾਰਤੀ ਲੋਕਾਂ ਨਾਲ ਕੀਤੇ ਗਏ ਵਿਵਹਾਰ ਦੇ ਤਰੀਕੇ ਦੀ ਆਲੋਚਨਾ ਕੀਤੀ।ਇਸ ਮੁੱਦੇ ‘ਤੇ ਬੋਲਦੇ ਹੋਏ ਕੰਗ ਨੇ ਕਿਹਾ “ਜਿਸ ਤਰੀਕੇ ਨਾਲ ਉਨ੍ਹਾਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਅਤੇ ਡਿਪੋਰਟ ਕੀਤਾ ਗਿਆ, ਜਿਵੇਂ ਕਿ ਉਹ ਕੱਟੜ ਅਪਰਾਧੀ ਹੋਣ, ਉਹ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਇਮੀਗ੍ਰੇਸ਼ਨ ਇੱਕ ਵਿਸ਼ਵਵਿਆਪੀ ਵਰਤਾਰਾ ਹੈ ਅਤੇ ਲੋਕ ਅਕਸਰ ਬਿਹਤਰ ਮੌਕਿਆਂ…
Read More