04
Jan
ਜਲੰਧਰ - ਕੜਾਕੇ ਦੀ ਠੰਢ, ਮੀਂਹ ਅਤੇ ਘੱਟ ਵਿਜ਼ੀਬਿਲਟੀ ਵੀ ਆਦਮਪੁਰ ਏਅਰਪੋਰਟ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕੀ। ਅੱਜ ਆਦਮਪੁਰ ਹਵਾਈ ਅੱਡੇ ਨੇ ਆਪਣੀ ਕੁੱਲ ਯਾਤਰੀ ਸਮਰੱਥਾ ਦੀ 99.2 ਫੀਸਦੀ ਵਰਤੋਂ ਦਰਜ ਕਰ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ। ਏਅਰਪੋਰਟ ਦੇ ਡਾਇਰੈਕਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਦਿਨ ਆਦਮਪੁਰ ਏਅਰਪੋਰਟ ਤੋਂ ਮੁੰਬਈ ਅਤੇ ਹਿੰਡਨ ਲਈ ਸੰਚਾਲਿਤ ਦੋਵੇਂ ਫਲਾਈਟਾਂ ਲੱਗਭਗ ਪੂਰੀ ਯਾਤਰੀ ਸਮਰੱਥਾ ’ਤੇ ਰਹੀਆਂ। ਆਦਮਪੁਰ ਤੋਂ ਮੁੰਬਈ ਜਾਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿਚ ਏਅਰਬੱਸ ਏ-320 ਜਹਾਜ਼ ਚਲਾਇਆ ਗਿਆ, ਜਿਸ ਦੀ ਕੁੱਲ ਸਮਰੱਥਾ 188 ਯਾਤਰੀਆਂ ਦੀ ਹੈ। ਇਸ ਫਲਾਈਟ ਵਿਚ 187 ਯਾਤਰੀਆਂ ਨੇ ਯਾਤਰਾ ਕੀਤੀ।…
