05
Nov
ਜਲੰਧਰ - ਆਦਮਪੁਰ ਹਵਾਈ ਅੱਡੇ ਤੋਂ ਉੱਡਣ ਵਾਲੀਆਂ ਫਲਾਈਟਸ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਮੁਤਾਬਕ ਸਰਦੀਆਂ ਦੇ ਮੌਸਮ ਦੇ ਚਲਦਿਆਂ ਏਅਰਪੋਰਟ ਤੋਂ ਉੱਡਣ ਵਾਲੀਆਂ ਦੋਵੇਂ ਫਲਾਈਟਸ ਦੇ ਸਮੇਂ ਵਿਚ ਬਦਲਾਅ ਕੀਤਾ ਗਿਆ ਹੈ। ਇਸ ਨੂੰ ਲੈ ਕੇ ਏਅਰਪੋਰਟ ਨਿਰਦੇਸ਼ਕ ਪੁਸ਼ਪਿੰਦਰ ਨਿਰਾਲਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਠੰਡ ਦੇ ਮੌਸਮ ਵਿਚ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਕਰਕੇ ਫ਼ੈਸਲਾ ਲਿਆ ਗਿਆ ਹੈ। ਮੁੰਬਈ ਲਈ ਉਡਾਣਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਹੈ। ਇੰਡੀਗੋ ਏਅਰਲਾਈਨ ਵੱਲੋਂ ਜਾਰੀ ਕੀਤੇ ਵਿੰਟਰ ਸੈਡਿਊਲ ਅਨੁਸਾਰ ਹੁਣ ਉਡਾਣਾਂ ਨਵੇਂ ਸਮੇਂ ਮੁਤਾਬਕ ਚਲਣਗੀਆਂ। ਮੁੰਬਈ ਤੋਂ ਆਦਮਪੁਰ0 ਫਲਾਈਟ ਸ਼ਾਮ 4.20 ਵਜੇ ਪਹੁੰਚੇਗੀ ਹਵਾਈ ਅੱਡੇ…
