07
Apr
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਆਦਿੱਤਿਆ ਠਾਕੁਰ ਦੀ ਮੌਤ ਤੋਂ ਬਾਅਦ ਕੈਂਪਸ ਵਿੱਚ ਰੋਸ ਦੀ ਲਹਿਰ ਘੱਟ ਹੋਣ ਦੀ ਥਾਂ ਹੋਰ ਤੇਜ਼ ਹੋ ਰਹੀ ਹੈ। 28 ਮਾਰਚ ਦੀ ਰਾਤ ਇੱਕ ਹਰਿਆਣਵੀ ਗਾਇਕ ਦੇ ਲਾਈਵ ਸ਼ੋਅ ਦੌਰਾਨ ਹੋਈ ਹਿੰਸਾਤਮਕ ਘਟਨਾ, ਜਿਸ ਵਿੱਚ ਯੂਆਈਈਟੀ ਵਿਭਾਗ ਦੇ ਵਿਦਿਆਰਥੀ ਆਦਿੱਤਿਆ ਠਾਕੁਰ ਦੀ ਜਾਨ ਗਈ, ਨੇ ਸਿਸਟਮ 'ਚ ਹੋ ਰਹੀ ਲਾਪਰਵਾਹੀ ਅਤੇ ਪ੍ਰਬੰਧਕ ਅਣਗਹਿਲੀ ਨੂੰ ਇਕ ਵਾਰ ਫਿਰ ਸਵਾਲਾਂ 'ਚ ਖੜਾ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਨੇ 7 ਅਪ੍ਰੈਲ ਨੂੰ ਹੋਣ ਵਾਲੇ ਪੈਦਲ ਰੋਸ ਮਾਰਚ ਲਈ ਲਾਮਬੰਦੀ ਤੇਜ਼ ਕਰ ਦਿੱਤੀ ਹੈ। ਸਾਂਝੀ ਵਿਦਿਆਰਥੀ…
