11
Jun
ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਨਵੇਂ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਮੰਤਰੀ ਦਾ ਕਹਿਣਾ ਹੈ ਕਿ ਉਹ AI ਦੇ ਨਿਯਮਾਂ ਜਾਂ ਨਿਯੰਤਰਣ ‘ਤੇ ਘੱਟ ਫ਼ੋਕਸ ਕਰਨਗੇ ਅਤੇ ਇਸ ਦੀ ਬਜਾਏ ਇਸ ਗੱਲ 'ਤੇ ਵਧੇਰੇ ਧਿਆਨ ਦੇਣਗੇ ਕਿ ਇਹ ਟੈਕਨੋਲੌਜੀ ਅਰਥਵਿਵਸਥਾ ਲਈ ਕਿਵੇਂ ਲਾਭਦਾਇਕ ਬਣ ਸਕਦੀ ਹੈ। ਇਵੈਨ ਸੋਲੋਮਨ ਨੇ ਕਿਹਾ ਕਿ ਕੈਨੇਡਾ AI ਬਾਬਤ ਚਿਤਾਵਨੀਆਂ ਜਾਂ ਰੋਕ-ਟੋਕ ਦੀ ਥਾਂ ਇਹ ਵੇਖੇਗਾ ਕਿ ਇਸ ਟੈਕਨੋਲੌਜੀ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਦੇਸ਼ ਦੀ ਅਰਥਵਿਵਸਥਾ ਨੂੰ ਫ਼ਾਇਦਾ ਕਿਵੇਂ ਪਹੁੰਚਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ AI ਬਾਬਤ ਸਹੀ ਰੈਗੂਲੇਸ਼ਨਾਂ ਕੈਨੇਡਾ ਦੇ ਆਰਥਿਕ ਭਵਿੱਖ ਲਈ ਬਹੁਤ ਜ਼ਰੂਰੀ ਹਨ। ਕੈਨੇਡਾ ਦੇ ਪਹਿਲੇ AI ਮੰਤਰੀ ਵਜੋਂ ਆਪਣੇ ਪਹਿਲੇ ਭਾਸ਼ਣ…
