Ajoy kumar sinha

ਪੰਜਾਬ – ਅਜੋਏ ਕੁਮਾਰ ਸਿਨਹਾ ਹੋਣਗੇ ਪਾਵਰਕੌਮ ਦੇ ਆਰਜ਼ੀ ਸੀਐੱਮਡੀ

ਪੰਜਾਬ – ਅਜੋਏ ਕੁਮਾਰ ਸਿਨਹਾ ਹੋਣਗੇ ਪਾਵਰਕੌਮ ਦੇ ਆਰਜ਼ੀ ਸੀਐੱਮਡੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦਾ ਆਰਜ਼ੀ ਚਾਰਜ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਕੁਮਾਰ ਸਿਨਹਾ ਨੂੰ ਦੇ ਦਿੱਤਾ ਹੈ। ਚੇਤੇ ਰਹੇ ਕਿ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਅੱਜ ਸੇਵਾਮੁਕਤ ਹੋ ਗਏ ਹਨ। ਪਾਵਰਕੌਮ ਦਾ ਪੱਕਾ ਚੇਅਰਮੈਨ ਲਗਾਏ ਜਾਣ ਲਈ ਪਹਿਲਾਂ ਹੀ ਸੂਬਾ ਸਰਕਾਰ ਨੇ ਦਰਖਾਸਤਾਂ ਮੰਗੀਆਂ ਹੋਈਆਂ ਹਨ। ਇਸ ਅਹੁਦੇ ਦੀ ਦੌੜ ਵਿੱਚ 25 ਚਾਹਵਾਨ ਹਨ। ਮੁੱਖ ਸਕੱਤਰ ਨੇ ਅੱਜ ਫ਼ਿਲਹਾਲ ਸੀਐੱਮਡੀ ਦਾ ਚਾਰਜ ਪ੍ਰਮੁੱਖ ਸਕੱਤਰ ਹਵਾਲੇ ਕੀਤਾ ਹੈ।
Read More