06
Apr
ਜ਼ੀਰਕਪੁਰ : ਅਧੂਰੀਆਂ ਕਾਲੋਨੀਆਂ 'ਚ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਜੀਵਨ ਗੁਜ਼ਾਰ ਰਹੇ ਹਜ਼ਾਰਾਂ ਪਰਿਵਾਰਾਂ ਲਈ ਰਾਹਤ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਪਾਵਰਕਾਮ ਨੇ ਸੂਬਾ ਪੱਧਰ ‘ਤੇ ਸਖ਼ਤ ਅਤੇ ਸਪੱਸ਼ਟ ਹੁਕਮ ਜਾਰੀ ਕੀਤੇ ਹਨ। 30 ਮਾਰਚ 2026 ਨੂੰ ਜਾਰੀ ਇਸ ਹੁਕਮ 'ਚ ਪੂਰੇ ਪੰਜਾਬ ਦੇ ਬਿਜਲੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਨ੍ਹਾਂ ਕਾਲੋਨੀਆਂ-ਸੋਸਾਇਟੀਆਂ 'ਚ ਬਿਲਡਰਾਂ ਨੇ ਲਾਜ਼ਮੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਮਾਮਲਿਆਂ ਦੀ ਪਛਾਣ ਕਰਕੇ ਸਬੰਧਿਤ ਲਾਇਸੈਂਸਿੰਗ ਅਥਾਰਟੀਆਂ ਨੂੰ ਅਧਿਕਾਰਿਕ ਨੋਟਿਸ ਭੇਜੇ ਜਾਣ ਅਤੇ ਅੱਗੇ ਦੀ ਕਾਰਵਾਈ ਯਕੀਨੀ ਬਣਾਈ ਜਾਵੇ। ਸਭ ਤੋਂ ਮਹੱਤਵਪੂਰਨ ਇਹ ਹੈ ਕਿ ਜੇਕਰ ਕਿਸੇ ਕਾਲੋਨੀ ਦਾ ਲਾਇਸੈਂਸ ਸਸਪੈਂਡ ਜਾਂ ਰੱਦ ਹੋ ਜਾਂਦਾ ਹੈ ਅਤੇ…
