18
Mar
ਜਲੰਧਰ- ਪਿਛਲੇ ਕਈ ਦਿਨਾਂ ਤੋਂ ਸਿਆਸੀ ਗਲਿਆਰਿਆਂ 'ਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦੀ ਚਰਚਾ ਛਿੜੀ ਹੋਈ ਹੈ। ਇਸ ਦੌਰਾਨ ਹੋਰ ਤਾਂ ਕੀ, ਕਾਂਗਰਸ ਦੇ ਵੀ ਕਈ ਆਗੂਆਂ ਨੇ ਇਸ ਗੱਲ ਦਾ ਸਮਰਥਨ ਕੀਤਾ ਹੈ। ਇਸ ਬਾਰੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਵੀ ਰਾਜਾ ਵੜਿੰਗ ਖਿਲਾਫ਼ ਖੁੱਲ੍ਹ ਕੇ ਬੋਲਦੇ ਦੇਖੇ ਗਏ ਹਨ। 'ਜਗ ਬਾਣੀ' ਨਾਲ ਐਕਸਕਲੂਜ਼ਿਵ ਗੱਲਬਾਤ ਦੌਰਾਨ ਜਦੋਂ ਰਾਜਾ ਵੜਿੰਗ ਤੋਂ ਰਾਣਾ ਗੁਰਜੀਤ ਦੇ ਉਸ ਬਿਆਨ ਬਾਰੇ ਪੁੱਛਿਆ ਗਿਆ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਰਾਜਾ ਵੜਿੰਗ ਤੰਗ ਦਿਲ ਵਾਲਾ ਇਨਸਾਨ ਹੈ ਤੇ ਉਸ ਦੀ ਮੁਸਕਾਨ ਵੀ ਝੂਠੀ ਹੈ। ਇਸ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸੱਚਾ…
