09
Dec
ਮੁੰਬਈ- ਦਿੱਗਜ ਅਦਾਕਾਰ ਪ੍ਰੇਮ ਚੋਪੜਾ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਤੋਂ ਕਈ ਹਫ਼ਤਿਆਂ ਬਾਅਦ, ਉਨ੍ਹਾਂ ਦੇ ਜਵਾਈ ਅਤੇ ਅਦਾਕਾਰ ਸ਼ਰਮਨ ਜੋਸ਼ੀ ਨੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਸ਼ਰਮਨ ਜੋਸ਼ੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਦੱਸਿਆ ਕਿ ਪ੍ਰੇਮ ਚੋਪੜਾ ਨੂੰ "ਗੰਭੀਰ ਔਰਟਿਕ ਸਟੈਨੋਸਿਸ" ਦੀ ਬਿਮਾਰੀ ਦੀ ਪਛਾਣ ਹੋਈ ਸੀ। ਸ਼ਰਮਨ ਜੋਸ਼ੀ ਨੇ ਇਹ ਵੀ ਦੱਸਿਆ ਕਿ ਅਦਾਕਾਰ ਦਾ TAVI ਪ੍ਰੋਸੀਜ਼ਰ ਸਫਲ ਰਿਹਾ— ਜਿਸ ਵਿੱਚ ਬਿਨਾਂ ਓਪਨ-ਹਾਰਟ ਸਰਜਰੀ ਦੇ ਔਰਟਿਕ ਵਾਲਵ ਨੂੰ ਠੀਕ ਕੀਤਾ ਗਿਆ। ਸ਼ਰਮਨ ਨੇ ਆਪਣੇ ਸਹੁਰੇ ਪ੍ਰੇਮ ਚੋਪੜਾ ਨੂੰ ਮਿਲੇ ਸ਼ਾਨਦਾਰ ਇਲਾਜ ਲਈ ਡਾਕਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇੰਟਰਵੈਂਸ਼ਨਲ ਕਾਰਡੀਓਲੋਜਿਸਟ…
