03
Mar
ਜ਼ੀਰਕਪੁਰ, 03 ਮਾਰਚ (ਗੁਰਪ੍ਰੀਤ ਸਿੰਘ): ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਨੇ ਅਟਲ ਟਿੰਕਰਿੰਗ ਲੈਬ ਵਿੱਚ ਅਰਡਿਊਨੋ ਯੂਨੋ ਮਾਈਕ੍ਰੋਕੰਟ੍ਰੋਲਰ 'ਤੇ ਇੱਕ ਰੋਚਕ ਵਰਕਸ਼ਾਪ ਕਰਵਾਈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਲੈਕਟ੍ਰਾਨਿਕਸ ਅਤੇ ਪ੍ਰੋਗਰਾਮਿੰਗ ਦੀ ਮੁੱਢਲੀ ਜਾਣਕਾਰੀ ਦੇਣਾ ਅਤੇ ਅਰਡਿਊਨੋ ਟੈਕਨੌਲੋਜੀ ਦੇ ਵਡ਼ਮੁੱਲੇ ਉਪਯੋਗਾਂ ਨਾਲ ਜਾਣੂ ਕਰਵਾਉਣਾ ਸੀ। ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਵਿਚ ਬੱਚੇ ਵਰਕਸ਼ਾਪ ਵਿਚ ਹਿੱਸਾ ਲੈਂਦੇ ਹੋਏ। ਇਸ ਸੈਸ਼ਨ ਦੀ ਸ਼ੁਰੂਆਤ ਅਰਡਿਊਨੋ ਯੂਨੋ ਮਾਈਕ੍ਰੋਕੰਟ੍ਰੋਲਰ ਦੀ ਜਾਣਕਾਰੀ ਨਾਲ ਹੋਈ, ਜਿਸ ਵਿਚ ਇਸ ਦੇ ਹਿੱਸੇ ਡਿਜੀਟਲ/ਐਨਾਲਾਗ ਪਿੰਨ, ਪਾਵਰ ਸੋਰਸਿਜ਼ ਅਤੇ ਰੋਬੋਟਿਕਸ ਅਤੇ ਆਟੋਮੇਸ਼ਨ ਵਿਚ ਇਸ ਦੀ ਭੂਮਿਕਾ ਬਾਰੇ ਦੱਸਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਿੱਖਿਆ ਅਤੇ ਕੋਡਿੰਗ ਦੇ ਮੁੱਢਲੇ ਸਿਧਾਂਤਾਂ ਜਿਵੇਂ ਕਿ…